ਅੰਬਾਲਾ ਵਿਚ ਬਣਨ ਵਾਲੇ ਉਪ ਖੇਤਰੀ ਵਿਗਿਆਨ ਕੇਂਦਰ ਤੇ ਕੌਮੀ ਪਧਰ ਦੇ ਸ਼ਹੀਦੀ ਸਮਾਰਕ ਲਈ ਛੇਤੀ ਟੈਂਡਰ ਮੰਗੇ ਜਾਣਗੇ - ਸਿਹਤ ਮੰਤਰੀ

ਚੰਡੀਗੜ੍ਹ, 30 ਜੂਨ -  ਹਰਿਆਣਾ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ ਅੰਬਾਲਾ ਵਿਚ ਬਣਨ ਵਾਲੇ ਉਪ ਖੇਤਰੀ ਵਿਗਿਆਨ ਕੇਂਦਰ ਤੇ ਕੌਮੀ ਪਧਰ ਦੇ ਸ਼ਹੀਦੀ ਸਮਾਰਕ ਲਈ ਛੇਤੀ ਟੈਂਡਰ ਮੰਗੇ ਜਾਣਗੇ ਤਾਂ ਜੋ ਇੰਨ੍ਹਾਂ ਦਾ ਨਿਰਮਾਣ ਕੰਮ ਜਲਦ ਸ਼ੁਰੂ ਕੀਤਾ ਜਾ ਸਕੇ ਸ੍ਰੀ ਵਿਜ ਨੇ ਅਜ ਇਸ ਸਬੰਧ ਵਿਚ ਆਯੋਜਿਤ ਇਕ ਸਮੀਖਿਆ ਮੀਟਿੰਗ ਦੀ ਪ੍ਰਧਾਨ ਕਰਦੇ ਹੋਏ ਅਧਿਕਾਰੀਆਂ ਨੂੰ ਇਹ ਆਦੇਸ਼ ਦਿਤੇਇਸ ਦੌਰਾਨ ਉਨ੍ਹਾਂ ਨੇ ਡਰਾਇੰਗ ਤੇ ਪਲਾਨ ਨੂੰ ਪ੍ਰਵਾਨਗੀ ਦਿਤੀਉਨ੍ਹਾਂ ਨੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਇੰਨ੍ਹਾਂ ਥਾਂਵਾਂ ‘ਤੇ ਬਿਜਲੀ ਦੀ ਯੋਗ ਵਿਵਸਥਾ ਕਰਨ ਨੂੰ ਕਿਹਾ, ਜਿਸ ਨਾਲ ਇਸ ਦੇ ਨਿਰਮਾਣ ਕੰਮ ਵਿਚ ਕੋਈ ਦੇਰੀ ਨਾ ਹੋ ਸਕੇ ਸਿਹਤ ਮੰਤਰੀ ਨੇ ਕਿਹਾ ਕਿ ਉਪ ਖੇਤਰੀ ਵਿਗਿਆਨ ਕੇਂਦਰ ਲਈ ਜਮੀਨ ਦੀ ਰਜਿਸਟਰੀ ਪਹਿਲਾਂ ਹੀ ਸਬੰਧਤ ਵਿਭਾਗ ਦੇ ਨਾਂਅ ਕੀਤੀ ਜਾ ਚੁਕੀ ਹੈ ਅਤੇ ਕੋਲਕਾਤਾ ਤੋਂ ਇਸ ਦਾ ਪ੍ਰਸਤਾਵਿਤ ਨਕਸ਼ਾ ਵੀ ਵਿਭਾਗ ਨੂੰ ਪ੍ਰਾਪਤ ਹੋ ਚੁਕਿਆ ਹੈਇਸ ਤੋਂ ਇਲਾਵਾ, ਲੋਕ ਨਿਰਮਾਣ ਵਿਭਾਗ ਨੇ ਆਪਣੀ ਪ੍ਰਸ਼ਾਸਨਿਕ ਪ੍ਰਵਾਨਗੀ ਦਿਤੀ ਹੈਉਨ੍ਹਾਂ ਦਸਿਆ ਕਿ ਇਸ ਵਿਗਿਆਨ ਕੇਂਦਰ ਵਿਚ ਇਕ ਆਧੁਨਿਕ ਤਾਰਾ ਮੰਡਲ, ਗਤੀਵਿਧੀ ਕੇਂਦਰ, ਖੇਡ-ਖੇਡ ਵਿਚ ਵਿਗਿਆਨ ਨੂੰ ਸਮਝਨ ਲਈ ਵਿਗਿਆਨ ਥਾਂ, ਆਸਮਾਨ ਨੂੰ ਵੇਖਣ ਲਈ ਆਧੁਨਿਕ ਟੈਲੀਸਕੋਪ ਆਦਿ ਦੀ ਸਹੂਲਤ ਹੋਵੇਗੀ ਸ੍ਰੀ ਵਿਜ ਨੇ ਦਸਿਆ ਕਿ 5 ਏਕੜ ਜਮੀਨ ‘ਤੇ ਬਨਣ ਵਾਲੇ ਇਸ ਵਿਗਿਆਨ ਕੇਂਦਰ ‘ਤੇ ਕਰੀਬ 20 ਤੋਂ 25 ਕਰੋੜ ਰੁਪਏ ਦੀ ਰਕਮ ਖਰਚ ਹੋਵੇਗੀਇਸ ਵਿਚ ਨੌਜੁਆਨਾਂ ਨੂੰ ਵਿਗਿਆਨ ਵਲ ਖਿਚਣ ਲਈ ਵਿਗਿਆਨ ਸਿਧਾਂਤਾਂ ਨੂੰ ਆਸਾਨ ਤਰੀਕਿਆਂ ਨਾਲ ਸਮਝਾਉਣ ਦੀ ਵਿਵਸਥਾ ਹੋਵੇਗੀਇਸ ਲਈ ਵਿਸ਼ੇਸ਼ ਉਪਰਕਣਾਂ ਅਤੇ ਵਿਗਿਆਨ ਦੇ ਵਖ-ਵਖ ਵਿਸ਼ਿਆਂ ਨੂੰ ਸਮਝਾਉਣ ਲਈ ਪ੍ਰਦਰਸ਼ਨੀ ਉਪਰਕਣਾਂ ਨੂੰ ਲਗਾਇਆ ਜਾਵੇਗਾ ਸਿਹਤ ਮੰਤਰੀ ਨੇ ਕਿਹਾ ਕਿ 1857 ਦੀ ਕ੍ਰਾਂਤੀ ਦੇ ਵੀਰਾਂ ਦੀ ਯਾਦ ਵਿਚ ਬਣਾਏ ਜਾ ਰਹੇ ਸ਼ਹੀਦ ਸਮਾਰਕ ਨੂੰ 22 ਏਕੜ ਜਮੀਨ ‘ਤੇ ਬਣਾਇਆ ਜਾਵੇਗਾ, ਜਿਸ ‘ਤੇ 325 ਕਰੋੜ ਰੁਪਏ ਤੋਂ ਵਧ ਖਰਚ ਹੋਣਗੇਉਨ੍ਹਾਂ ਦਸਿਆ ਕਿ ਸ਼ਹੀਦੀ ਸਮਾਰਕ ਵਿਚ ਪਹਿਲੇ ਆਜਾਦੀ ਸੰਗ੍ਰਾਮ ਦੇ ਯੋਧਿਆਂ ਦੀ ਫੋਟੋਆਂ ਲਗਾਇਆ ਜਾਣਗੀਆਂ ਅਤੇ ਲਾਈਟ ਤੇ ਸਾਊਂਡ ਨਾਲ ਸੈਨਾਨੀਆਂ ਬਾਰੇ ਦਸਿਆ ਜਾਵੇਗਾ ਇਸ ਮੌਕੇ ‘ਤੇ ਵਿਗਿਆਨ ਤੇ ਉਦਯੋਗਿਕ ਵਿਭਾਗ ਦੇ ਪ੍ਰਧਾਨ ਸਕਤਰ ਅਸ਼ੋਕ ਖੇਮਕਾ, ਡਾਇਰੈਕਟਰ ਟੀ.ਐਲ ਸਤਿਆਪ੍ਰਕਾਸ਼, ਅੰਬਾਲਾ ਦੇ ਡਿਪਟੀ ਕਮਿਸ਼ਨਰ ਪ੍ਰਭਜੋਤ ਸਿੰਘ, ਵਾਸਤੂਕਾਰ ਰੇਣੂ ਖੰਨਾ ਤੋਂ ਇਲਾਵਾ ਸੀਨੀਅਰ ਅਧਿਕਾਰੀ

Share this article

About author

Punjab Headlines

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top