ਐਤਵਾਰ ਤੱਕ ਪ੍ਰਸ਼ਾਸਨ ਵੱਲੋਂ ਸੁਰੱਖਿਆ ਸਖਤ ਰੱਖਣ ਦਾ ਫੈਸਲਾ ਹਰਿਆਣਾ ਸਰਹੱਦ ‘ਤੇ ਰੱਖੀ ਜਾ ਰਹੀ ਹੈ ਬਾਜ਼ ਅੱਖ


ਸੌਦਾ ਸਾਧ ਗੁਰਮੀਤ ਰਾਮ ਰਹੀਮ ਨੂੰ 25 ਅਗਸਤ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਉਪਰੰਤ ਹਲਕੇ ਅੰਦਰ ਕਈ ਥਾਂਈ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਦ ਤਲਵੰਡੀ ਸਾਬੋ ਅੰਦਰ ਵਧਾਈ ਗਈ ਸੁਰੱਖਿਆ ਨੂੰ ਪ੍ਰਸ਼ਾਸਨ ਵੱਲੋਂ ਐਤਵਾਰ ਤੱਕ ਰੱਖਣ ਦਾ ਫੈਸਲਾ ਕੀਤਾ ਗਿਆ ਹੈ ਜਦੋਂਕਿ ਸਬ ਡਵੀਜਨ ਦੀ ਹਰਿਆਣਾ ਨਾਲ

ਲੱਗਦੀ ਹੱਦ ਤੇ ਸੁਰੱਖਿਆ ਦਸਤਿਆਂ ਵੱਲੋਂ ਬਾਜ ਅੱਖ ਰੱਖੀ ਜਾ ਰਹੀ ਹੈ।ਉੱਧਰ ਜਿੱਥੇ ਡੇਰਾ ਪ੍ਰੇਮੀਆਂ ਦੇ ਘਰੀਂ ਛਾਪੇਮਾਰੀ ਦੀਆਂ ਕਾਰਵਾਈਆਂ ਜਾਰੀ ਹਨ ਉੱਥੇ ਪੰਚਕੂਲੇ ਅਤੇ ਸਿਰਸੇ ਗਏ ਕੁਝ ਡੇਰਾ ਪ੍ਰੇਮੀਆਂ ਦੇ ਵਾਪਿਸ ਨਾ ਪਰਤਣ ਤੇ ਕੁਝ ਪਰਿਵਾਰਾਂ ਦੇ ਭਾਲ ਲਈ ਸਿਰਸਾ ਤੇ ਪੰਚਕੂਲੇ ਪਹੁੰਚਣ ਦੀਆਂ ਖਬਰਾਂ ਵੀ ਮਿਲੀਆਂ ਹਨ।

ਡੀ.ਐੱਸ.ਪੀ ਤਲਵੰਡੀ ਸਾਬੋ ਸ੍ਰ.ਬਰਿੰਦਰ ਸਿੰਘ ਗਿੱਲ ਨੇ ਅੱਜ ਇੱਕ ਮੁਲਾਕਾਤ ਦੌਰਾਨ ਦੱਸਿਆ ਕਿ ਤਲਵੰਡੀ ਸਾਬੋ ਨਗਰ ਅਤੇ ਹਲਕੇ ਦੀਆਂ ਹਰਿਆਣਾ ਨਾਲ ਲੱਗਦੀਆਂ ਹੱਦਾਂ ਤੇ ਐਤਵਾਰ ਤੱਕ ਸੁਰੱਖਿਆ ਸਖਤ ਰੱਖਣ ਦਾ ਫੈਸਲਾ ਲਿਆ ਗਿਆ ਹੈ ਜਦੋਂਕਿ ਕੇਂਦਰੀ ਅਰਧ ਸੈਨਿਕ ਬਲਾਂ ਨੂੰ ਰੱਖਣ ਜਾ ਨਾ ਰੱਖਣ ਦਾ ਫੈਸਲਾ ਸਰਕਾਰ ਨੇ

ਲੈਣਾ ਹੈ ਇਸ ਬਾਰੇ ਉਨਾਂ ਕੁਝ ਨਹੀ ਕਿਹਾ।ਉਨਾਂ ਕਿਹਾ ਕਿ ਪੁਲਿਸ ਅਜੇ ਵੀ ਸੁਰੱਖਿਆ ਸਬੰਧੀ ਕੋਈ ਢਿੱਲ ਨਹੀ ਵਰਤਣਾ ਚਾਹੁੰਦੀ ਇਸਲਈ ਸਾਰੇ ਪ੍ਰਬੰਧ ਕੀਤੇ ਗਏ ਹਨ।ਦੂਜੇ ਪਾਸੇ ਪਤਾ ਲੱਗਾ ਹੈ ਕਿ ਪੰਚਕੂਲੇ ਗੋਲੀਬਾਰੀ ਵਿੱਚ ਮਾਰੇ ਗਏ ਪ੍ਰੇਮੀਆਂ ਦੇ ਐਤਵਾਰ ਨੂੰ ਭੋਗ ਸਮਾਗਮਾਂ ਨੂੰ ਦੇਖਦਿਆਂ ਪੁਲਿਸ ਵੱਲੋਂ ਹਰਿਆਣਾ ਸਰਹੱਦ ਤੇ ਬਾਜ

ਅੱਖ ਰੱਖੀ ਜਾ ਰਹੀ ਹੈ ਭਾਂਵੇ ਕਿ ਹਲਕਾ ਤਲਵੰਡੀ ਸਾਬੋ ਦੇ ਪਿੰਡ ਬੰਗੀ ਨਿਹਾਲ ਸਿੰਘ ਦਾ ਸਿਰਫ ਇੱਕੋ ਪ੍ਰੇਮੀ ਉਕਤ ਕਾਂਡ ਵਿੱਚ ਮਾਰਿਆ ਗਿਆ ਸੀ ਤੇ ਉਸਦੇ ਪਰਿਵਾਰ ਦੇ ਦੁਬਾਰਾ ਸਿੱਖ ਧਰਮ ਵਿੱਚ ਸ਼ਮੂਲੀਅਤ ਕਰਨ ਲੈਣ ਦੇ ਮੱਦੇਨਜਰ ਕਿਸੇ ਗੜਬੜ ਦੀ ਸੰਭਾਵਨਾ ਦੀ ਉਮੀਦ ਹੀ ਨਹੀ ਬਚੀ ਹੈ ਪਰ ਪੁਲਿਸ ਆਪਣੇ ਵੱਲੋਂ ਕੋਈ ਕਮੀ

ਨਹੀ ਰਹਿਣ ਦੇਣਾ ਚਾਹੁੰਦੀ।ਪੰਜਾਬ ਵਿੱਚ ਦਾਖਿਲ ਹੋਣ ਵਾਲੀਆਂ ਹਰਿਆਣਾ ਨੰਬਰ ਗੱਡੀਆਂ ਦੀ ਤਲਾਸ਼ੀ ਵੀ ਲਈ ਜਾਂਦੀ ਹੈ। ਜਿੱਥੇ ਹਲਕੇ ਦੇ ਕੁਝ ਪਿੰਡਾਂ ਦੇ ਪੰਚਕੂਲੇ ਅਤੇ ਸਿਰਸੇ ਗਏ ਪ੍ਰੇਮੀਆਂ ਦੇ ਅਜੇ ਤੱਕ ਘਰ ਨਾ ਮੁੜਨ ਤੇ ਉਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਭਾਲ ਲਈ ਸਿਰਸੇ ਤੇ ਪੰਚਕੂਲੇ ਪੁੱਜਣ ਦੀਆਂ ਖਬਰਾਂ ਮਿਲੀਆਂ ਹਨ ਉੱਥੇ

ਡੀ.ਐੱਸ.ਪੀ ਗਿੱਲ ਅਨੁਸਾਰ ਕਿਸੇ ਪ੍ਰੇਮੀ ਦੇ ਅਜੇ ਤੱਕ ਨਾ ਪਹੁੰਚਣ ਸਬੰਧੀ ਪੁਲਿਸ ਨਾਲ ਕਿਸੇ ਪਰਿਵਾਰ ਨੇ ਰਾਬਤਾ ਕਾਇਮ ਨਹੀ ਕੀਤਾ।ਉੱਧਰ ਤਲਵੰਡੀ ਸਾਬੋ ਨਾਲ ਸਬੰਧਿਤ ਇੱਕ ਅਖਬਾਰ ਦੇ ਪੱਤਰਕਾਰ ਦੀ ਗ੍ਰਿਫਤਾਰੀ ਦੀ ਖਬਰ ਅੱਜ ਚੈਨਲਾਂ ਤੇ ਦਿਖਾਈ ਦੇਣ ਦੇ ਨਾਲ ਹੀ ਉਕਤ ਪੱਤਰਕਾਰ ਬਾਰੇ ਪਤਾ ਕਰਨ ਲਈ ਦੂਜੇ ਸਟੇਸ਼ਨਾਂ

ਦੇ ਪੱਤਰਕਾਰਾਂ ਅਤੇ ਆਮ ਲੋਕਾਂ ਵੱਲੋਂ ਪੱਤਰਕਾਰਾਂ ਦੇ ਫੋਨਾਂ ਦੀਆਂ ਘੰਟੀਆਂ ਖੜਕਾਈਆਂ ਜਾਂਦੀਆਂ ਰਹੀਆਂ ਹਾਲਾਂਕਿ ਪਤਾ ਕਰਨ ਤੇ ਸੂਚਨਾ ਮਿਲੀ ਕਿ ਸਿਰਸਾ ਪੁਲਿਸ ਵੱਲੋਂ ਫੜਿਆ ਗਿਆ ਵਿਅਕਤੀ ਆਪਣਾ ਨਾਮ ਪਤਾ ਗੁਰਮੀਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਡਿੱਖ ਮੁਹੱਲਾ ਤਲਵੰਡੀ ਸਾਬੋ ਦੱਸਦਾ ਹੈ ਪ੍ਰੰਤੂ ਉਕਤ ਵਿਅਕਤੀ ਦੇ

ਪੱਤਰਕਾਰ ਹੋਣ ਸਬੰਧੀ ਤਲਵੰਡੀ ਸਾਬੋ ਮੀਡੀਆ ਕੋਲ ਕੋਈ ਜਾਣਕਾਰੀ ਨਹੀ ਹੈ।ਫਿਲਹਾਲ ਆਮ ਲੋਕ ਭਾਂਵੇ ਹੁਣ ਡੇਰਾ ਮੁਖੀ ਦੇ ਮਾਮਲੇ ਤੋਂ ਹੌਲੀ ਹੌਲੀ ਪਾਸਾ ਵੱਟ ਕੇ ਆਪਣੇ ਕੰਮਾਂ ਕਾਰਾਂ ਵਿੱਚ ਲੱਗ ਗਏ ਹਨ ਪ੍ਰੰਤੂ ਪੁਲਿਸ ਪ੍ਰਸ਼ਾਸਨ ਅਜੇ ਵੀ ਉਕਤ ਮਸਲੇ ਤੇ ਕਿਸੇ ਕਿਸਮ ਦੀ ਸੁਸਤੀ ਦਿਖਾਉਣ ਦੇ ਰੌਂਅ ਵਿੱਚ ਨਹੀਂ।

Share this article

About author

Punjab Headlines

Email This email address is being protected from spambots. You need JavaScript enabled to view it.

10 comments

Leave a comment

Make sure you enter all the required information, indicated by an asterisk (*). HTML code is not allowed.

Top