Punjab Headlines

Punjab Headlines

Email: This email address is being protected from spambots. You need JavaScript enabled to view it.

ਆਪਣੀਆਂ ਜੜ ਨਾਲ ਜੁੜੋ' ਪ੍ਰੋਗਰਾਮ ਤਹਿਤ ਪੰਜਾਬ ਆਏ ਨੌਜਵਾਨਾਂ ਨਾਲ ਮੁੱਖ ਮੰਤਰੀ ਨੇ ਕੀਤੀ ਮੁਲਾਕਾਤ
ਚੰਡੀਗੜ•,
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 'ਆਪਣੀਆਂ ਜੜ•ਾਂ ਨਾਲ ਜੁੜੋ' ਪ੍ਰੋਗਰਾਮ ਤਹਿਤ ਇੰਗਲੈਂਡ ਤੋਂ ਆਏ ਨੌਜਵਾਨਾਂ ਨੂੰ ਵਾਪਸ ਪਰਤ ਕੇ ਵਿਦੇਸ਼ਾਂ 'ਚ ਵਸਦੇ ਪੰਜਾਬੀ ਭਾਈਚਾਰੇ ਦੇ ਮਨਾਂ 'ਚ ਸੂਬੇ ਦੀ ਅਮਨ-ਕਾਨੂੰਨ ਦੀ ਵਿਵਸਥਾ ਬਾਰੇ ਪਾਈਆਂ ਜਾ ਰਹੀਆਂ ਗਲਤ ਧਾਰਨਾਵਾਂ ਦੂਰ ਕਰਨ ਦਾ ਸੱਦਾ ਦਿੱਤਾ। 
ਮੁੱਖ ਮੰਤਰੀ ਨੇ ਅੱਜ ਇੱਥੇ ਦੁਪਹਿਰ ਦੇ ਭੋਜਨ ਦੌਰਾਨ ਸੂਬੇ ਵਿੱਚ 10 ਦਿਨਾ ਦੌਰੇ 'ਤੇ ਵੱਖ-ਵੱਖ ਥਾਵਾਂ 'ਤੇ ਹੋ ਕੇ ਆਏ 14 ਨੌਜਵਾਨਾਂ ਨਾਲ ਗੱਲਬਾਤ ਕੀਤੀ। 
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਆਖਿਆ ਕਿ ਉਹ ਵਿਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਨੂੰ ਦੱਸਣ ਕਿ ਪੰਜਾਬ ਦੇ ਲੋਕ ਅਮਨ ਸ਼ਾਂਤੀ ਵਾਲੇ ਮਾਹੌਲ ਵਿੱਚ ਰਹਿ ਰਹੇ ਹਨ ਜਦਕਿ ਕੁਝ ਸ਼ਰਾਰਤੀ ਤੱਤਾਂ ਵੱਲੋਂ ਪੇਸ਼ ਕੀਤੀ ਜਾ ਰਹੀ ਗਲਤ ਤਸਵੀਰ ਵਰਗਾ ਪੰਜਾਬ ਵਿੱਚ ਕੁੱਝ ਵੀ ਨਹੀਂ ਹੈ। 
ਮੁੱਖ ਮੰਤਰੀ ਨੇ ਕਿਹਾ ਕਿ ਸਿੱਖ ਫਾਰ ਜਸਟਿਸ ਸਮੇਤ ਵਿਦੇਸ਼ਾਂ 'ਚ ਰਹਿ ਰਹੇ ਕੁੱਝ ਪੰਜਾਬ ਵਿਰੋਧੀ ਤੱਤਾਂ ਵੱਲੋਂ ਪੈਦਾ ਕੀਤੀ ਜਾ ਰਹੀ ਗਲਤ ਧਾਰਨਾ ਬਾਰੇ ਉਹ (ਨੌਜਵਾਨ) ਖੁਦ ਹੀ ਅੰਦਾਜ਼ਾ ਲਾ ਸਕਦੇ ਹਨ। ਉਨ•ਾਂ ਕਿਹਾ ਕਿ ਅਜਿਹੇ ਮਾੜੇ ਅਨਸਰ ਪੰਜਾਬ ਅਤੇ ਪੰਜਾਬੀਆਂ ਦੇ ਅਕਸ ਨੂੰ ਢਾਹ ਲਾਉਣ ਲਈ ਪੱਬਾਂ ਭਾਰ ਹਨ ਤਾਂ ਕਿ ਅਮਨ ਸ਼ਾਂਤੀ ਨਾਲ ਮੁਹੱਬਤ ਕਰਨ ਵਾਲੇ ਪੰਜਾਬੀਆਂ ਦਰਮਿਆਨ ਵੱਖਵਾਦ ਨੂੰ ਉਤਸ਼ਾਹਿਤ ਕਰਕੇ ਸੂਬੇ ਦੀ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਲੀਹ ਤੋਂ ਲਾਹਿਆ ਜਾ ਸਕੇ। 
ਮੁੱਖ ਮੰਤਰੀ ਨੇ ਨੌਜਵਾਨਾਂ ਨੂੰ ਦੱਸਿਆ ਕਿ ਨਾ ਤਾਂ ਇੱਥੇ ਕੋਈ ਤਣਾਅ ਵਾਲੀ ਸਥਿਤੀ ਹੈ ਅਤੇ ਨਾ ਹੀ ਕਿਸੇ ਤਰ•ਾਂ ਦੀ ਅਮਨ-ਕਾਨੂੰਨ ਦੀ ਸਮੱਸਿਆ ਹੈ। ਉਨ•ਾਂ ਨੇ ਵਿਦੇਸ਼ਾਂ 'ਚ ਵਸਦੇ ਸਮੂਹ ਪੰਜਾਬੀਆਂ ਨੂੰ ਪੰਜਾਬ ਆ ਕੇ ਇੱਥੋਂ ਦੀਆਂ ਜ਼ਮੀਨੀ ਹਕੀਕਤਾਂ ਆਪਣੇ ਅੱਖੀਂ ਦੇਖਣ ਦਾ ਖੁੱਲ•ਾ ਸੱਦਾ ਦਿੱਤਾ ਹੈ। 
ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਦੋ ਸਾਥੀਆਂ ਦੀ ਵੀ ਮਿਸਾਲ ਦਿੱਤੀ ਜੋ ਹਾਲ ਹੀ ਵਿੱਚ ਉਨ•ਾਂ ਨੂੰ ਮਿਲਣ ਲਈ ਵਿਦੇਸ਼ ਤੋਂ ਆਏ ਅਤੇ ਉਨ•ਾਂ ਨੇ ਗੁਰਦਾਸਪੁਰ ਜ਼ਿਲ•ੇ ਵਿੱਚ ਫਤਹਿਗੜ• ਚੂੜੀਆਂ ਨੇੜੇ ਪੈਂਦੇ ਆਪਣੇ ਜੱਦੀ ਪਿੰਡ ਜਾਣ ਦੀ ਇੱਛਾ ਵੀ ਜ਼ਾਹਰ ਕੀਤੀ। ਮੁੱਖ ਮੰਤਰੀ ਨੇ ਕਿਹਾ,''ਉਨ•ਾਂ ਦੀ ਬੇਨਤੀ 'ਤੇ ਮੈਂ ਆਪਣੇ ਕੈਬਨਿਟ ਸਾਥੀ ਦੀ ਡਿਊਟੀ ਉਨ•ਾਂ ਦੇ ਪੁਰਖਿਆਂ ਦੇ ਪਿੰਡ ਨਾਲ ਜਾਣ ਲਾਈ। ਵਾਪਸੀ ਮੌਕੇ ਉਨ•ਾਂ ਨੇ ਦੱਸਿਆ ਕਿ ਪੂਰੇ ਪਿੰਡ ਵੱਲੋਂ ਕੀਤੇ ਸ਼ਾਨਦਾਰ ਸਵਾਗਤ ਤੋਂ ਉਹ ਗਦਗਦ ਹੋ ਉੱਠੇ ਜੋ ਸਹੀ ਮਾਅਨਿਆਂ ਵਿੱਚ ਪੰਜਾਬੀਆਂ ਦੀ ਅਪਣੱਤ ਅਤੇ ਮੋਹ ਭਰੇ ਸੁਭਾਅ ਦਾ ਪ੍ਰਗਟਾਵਾ ਕਰਦਾ ਹੈ।'' 
ਲੁਧਿਆਣਾ ਵਿਖੇ ਹੋਏ ਰਾਜ ਪੱਧਰੀ ਆਜ਼ਾਦੀ ਸਮਾਰੋਹ ਜਿਸ ਦੀ ਪ੍ਰਧਾਨਗੀ ਮੁੱਖ ਮੰਤਰੀ ਨੇ ਕੀਤੀ, ਬਾਰੇ ਪੁੱਛੇ ਇਕ ਸਵਾਲ ਦੇ ਜਵਾਬ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਇਹ ਵੱਖ-ਵੱਖ ਵਰਗਾਂ ਦੇ ਲੋਕਾਂ ਖਾਸ ਕਰਕੇ ਵਿਦਿਆਰਥੀਆਂ ਲਈ ਮਹੱਤਵਪੂਰਨ ਦਿਨ ਹੁੰਦਾ ਹੈ ਜੋ ਇਸ ਵਿੱਚ ਪੂਰੇ ਜੋਸ਼ੋ-ਖਰੋਸ਼ ਨਾਲ ਸ਼ਾਮਲ ਹੁੰਦੇ ਹਨ। 
ਇਸ ਮੌਕੇ ਮੁੱਖ ਮੰਤਰੀ  ਨਾਲ ਉਨ•ਾਂ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ, ਪ੍ਰਮੁੱਖ ਸਕੱਤਰ ਤੇਜਵੀਰ ਸਿੰਘ ਤੇ ਵਿਸ਼ੇਸ਼ ਪ੍ਰਮੁੱਖ ਸਕੱਤਰ ਗੁਰਕਿਰਤ ਕ੍ਰਿਪਾਲ ਸਿੰਘ ਤੋਂ ਇਲਾਵਾ ਐਨ.ਆਰ.ਆਈ. ਮਾਮਲਿਆਂ ਦੇ ਪ੍ਰਮੁੱਖ ਸਕੱਤਰ ਐਸ.ਆਰ. ਲੱਧੜ ਵੀ ਹਾਜ਼ਰ ਸਨ। 

ਰੋਮਆਪਣੇ ਮਿਸ਼ਨਰੀ ਗੀਤਾਂ ਨਾਲ ਦੁਨੀਆ ਭਰ ਦੀਆਂ ਸਤਿਗੁਰੂ ਰਵਿਦਾਸ ਨਾਮ ਲੇਵਾ ਸੰਗਤਾਂ ਨੂੰ ਮਿਸ਼ਨ ਪ੍ਰਤੀ ਜਾਗਰੂਕ ਕਰਨ ਵਾਲੀ ਪੰਜਾਬ ਦੀ ਪ੍ਰਸਿੱਧ ਗਾਇਕਾ ਗਿੰਨੀ ਮਾਹੀ ਅਤੇ ਗਾਇਕ ਕਮਲ ਤੱਲਣ ਅੱਜ-ਕਲ੍ਹ ਆਪਣੀ ਵਿਸੇਸ਼ ਯੂਰਪ ਫੇਰੀ ਉੱਤੇ ਹਨ। ਇਸ ਸੰਖੇਪ ਫੇਰੀ ਮੌਕੇ ਯੂਰਪ ਦੇ ਦੇਸ਼ ਗਰੀਸ ਅਤੇ ਇਟਲੀ ਵਿਚ ਗਿੰਨੀ ਮਾਹੀ ਅਤੇ ਕਮਲ ਤੱਲਣ ਦਾ ਸਮੁੱਚੇ ਰਵਿਦਾਸੀਆ ਸਮਾਜ ਨੇ ਬਹੁਤ ਹੀ ਨਿੱਘੇ ਢੰਗ ਨਾਲ ਸਵਾਗਤ ਕੀਤਾ। ਇਸ ਫੇਰੀ ਮੌਕੇ ਇਟਲੀ ਦੇ ਪ੍ਰਸਿੱਧ ਗੁਰਦੁਆਰਾ ਸਾਹਿਬ ਸ਼੍ਰੀ ਗੁਰੂ ਰਵਿਦਾਸ ਟੈਂਪਲ ਵਿਚੈਂਸਾ ਵਿਖੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਟਲੀ ਦੀਆਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਇਕ ਵਿਸ਼ੇਸ਼ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸ ਵਿਚ ਭਾਰਤ ਤੋਂ ਉਚੇਚੇ ਤੌਰ 'ਤੇ ਯੂਰਪ ਆਏ ਮਿਸ਼ਨ ਦੇ ਇਨ੍ਹਾਂ ਨਾਮੀ ਕਲਾਕਾਰਾਂ ਨੂੰ ਸੁਣਨ ਲਈ ਸੰਗਤਾਂ ਇਟਲੀ ਭਰ ਤੋਂ ਕਾਫ਼ਲਿਆਂ ਦੇ ਰੂਪ ਵਿਚ ਪਹੁੰਚੀਆਂ। ਸਮਾਗਮ ਦੀ ਸ਼ੁਰੂਆਤ ਵਿਚ ਗੁਰਦੁਆਰਾ ਸਾਹਿਬ ਦੇ ਸਟੇਜ ਸਕੱਤਰ ਕੁਲਜਿੰਦਰ ਬਬਲੂ ਨੇ ਮਿਸ਼ਨਰੀ ਗਾਇਕਾ ਗਿੰਨੀ ਮਾਹੀ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਬੁਲੰਦ ਜੈਕਾਰਿਆਂ ਦੀ ਗੂੰਜ ਵਿਚ ਪ੍ਰੋਗਰਾਮ ਦਾ ਆਗਾਜ ਕਰਨ ਲਈ ਸੱਦਾ ਦਿੱਤਾ। ਸਮਾਗਮ ਦੀ ਆਰੰਭਤਾ ਗਿੰਨੀ ਮਾਹੀ ਨੇ ਆਪਣੀ ਸੁਰੀਲੀ ਅਤੇ ਦਮਦਾਰ ਆਵਾਜ਼ ਵਿਚ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿਚ ਅਰਦਾਸ “ਤੇਰੇ ਚਰਨਾਂ 'ਚ ਇਹੋ ਅਰਦਾਸ ਸਾਡਾ ਬਣਿਆ ਰਹੇ ਵਿਸ਼ਵਾਸ'' ਨਾਲ ਕੀਤੀ, ਇਸੇ ਤਰ੍ਹਾਂ ਗੀਤਾਂ ਦੀ ਚੱਲੀ ਲੜੀ ਦੇ ਨਾਲ-ਨਾਲ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਾਤ-ਪਾਤ ਵਿਰੁੱਧ ਕੀਤੇ ਸੰਘਰਸ਼ ਨੂੰ ਸੰਗਤਾਂ ਵਿਚ ਵਿਸਥਾਰ ਨਾਲ ਉਜਾਗਰ ਕੀਤਾ ਅਤੇ ਦੱਸਿਆ ਕਿ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਘਰਸ਼ ਨੂੰ ਬਾਬਾ ਸਾਹਿਬ ਜੀ ਨੇ ਕਿਸ ਤਰ੍ਹਾਂ ਅੱਗੇ ਤੋਰਿਆ। ਕਿਸ ਤਰ੍ਹਾਂ ਸੰਨ 1932 ਦੀ ਗੋਲਮੇਜ ਕਾਨਫਰੰਸ ਦਾ ਵਰਨਣ “ਮੈਂ ਹੱਕ ਲੈਕੇ ਦੇਣੇ ਬਣਦੇ ਜਿਹੜੇ ਸਰਬ ਸਮਾਜ ਨੂੰ'' ਗਾ ਕੇ ਬਹੁਤ ਹੀ ਸੁਚੱਜੇ ਲਹਿਜੇ ਵਿਚ ਸਰਬ ਸਮਾਜ ਦੀ ਪੇਸ਼ਕਾਰੀ ਕੀਤੀ। ਇਸ ਤੋਂ ਇਲਾਵਾ ਗਿੰਨੀ ਮਾਹੀ ਨੇ ਆਪਣਾ ਵਿਸ਼ਵ ਭਰ ਵਿਚ ਮਕਬੂਲ ਹੋਇਆ ਮਿਸ਼ਨਰੀ ਗੀਤ “ਮੈਂ ਧੀ ਹਾਂ ਬਾਬਾ ਸਾਹਿਬ ਦੀ ਜਿਹਨਾਂ ਲਿਖਿਆ ਹੈ ਸੰਬਿਧਾਨ, ਉਹਦੀ ਕਲਮ ਦਾ ਖੱਟਿਆ ਖਾਈਦਾ ਤਾਹੀਓ ਸਿਫ਼ਤਾ ਕਰੇ ਜਹਾਨ ਆਦਿ ਗਾ ਕੇ ਪੰਡਾਲ ਵਿਚ ਹਾਜ਼ਰ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਨਵਾਂ ਜੋਸ਼ ਭਰਿਆ।
ਇਸ ਸਮਾਗਮ ਵਿਚ ਜਿੱਥੇ ਮਿਸ਼ਨਰੀ ਗਾਇਕ ਕਮਲ ਤੱਲਣ ਨੇ ਆਪਣੇ ਮਿਸ਼ਨਰੀ ਗੀਤਾਂ ਨਾਲ ਸੰਗਤਾਂ ਨੂੰ ਮਿਸ਼ਨ ਨਾਲ ਜੋੜਿਆ ਉੱਥੇ ਹੀ ਦਲਿਤ ਸਮਾਜ ਦੇ ਹੀਰੇ ਮਰਹੂਮ ਮਿਸ਼ਨਰੀ ਗਾਇਕ ਮੋਹਣ ਬੰਗੜ ਨੂੰ ਯਾਦ ਕਰਦਿਆਂ ਉਨ੍ਹਾਂ ਦਾ ਗਾਇਆ ਗੀਤ “ਚਾਹੁੰਦਾ ਹਾਂ ਰਾਜ ਮੈਂ ਐਸਾ ਦਿੱਲੀ ਦਿਆ ਹਾਕਮਾ'' ਗਾ ਕੇ ਸੰਗਤਾਂ ਦਾ ਭਰਪੂਰ ਆਸ਼ੀਰਵਾਦ ਲਿਆ। ਇਸ ਵਿਸ਼ੇਸ਼ ਸਮਾਗਮ ਵਿਚ ਦੋਵੇਂ ਮਿਸ਼ਨਰੀ ਕਲਾਕਾਰਾਂ ਨੇ ਪਹੁੰਚੀਆਂ ਸੰਗਤਾਂ ਨੂੰ ਸਤਿਗੁਰੂ ਰਵਿਦਾਸ ਮਹਾਰਾਜ ਜੀ ਅਤੇ ਬਾਬਾ ਸਾਹਿਬ ਡਾ:ਭੀਮ ਰਾਓ ਦੇ ਮਿਸ਼ਨ ਪ੍ਰਤੀ ਜਾਗਰੂਕ ਹੀ ਨਹੀਂ ਕੀਤਾ ਸਗੋਂ ਅਧੂਰੇ ਮਿਸ਼ਨ ਨੂੰ ਪੂਰਾ ਕਰਨ ਲਈ ਵੀ ਉਤਸ਼ਾਹਿਤ ਕੀਤਾ। ਸਮਾਗਮ ਦੇ ਆਖਿਰ ਵਿਚ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਜਸਵੀਰ ਬੱਬੂ ਨੇ ਭਾਰਤ ਤੋਂ ਉਚੇਚੇ ਤੌਰ 'ਤੇ ਮਿਸ਼ਨ ਦੀ ਸੇਵਾ ਹਿੱਤ ਆਏ ਇਨ੍ਹਾਂ ਮਿਸ਼ਨਰੀ ਕਲਾਕਾਰਾਂ ਦਾ ਉਚੇਚਾ ਧੰਨਵਾਦ ਕੀਤਾ ਅਤੇ ਯੂਰਪ ਦੀਆਂ ਸੰਗਤਾਂ ਨੂੰ ਗੁਰੂ ਜੀ ਦੇ ਮਿਸ਼ਨ ਪ੍ਰਤੀ ਲਾਮਬੰਦ ਹੋਣ ਲਈ ਖੁੱਲਾ ਸੱਦਾ ਦਿੱਤਾ। ਪ੍ਰਬੰਧਕ ਕਮੇਟੀ ਵੱਲੋਂ ਮਿਸ਼ਨਰੀ ਕਲਾਕਾਰ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹਾਜ਼ਰ ਸੰਗਤਾਂ ਲਈ ਗੁਰੂ ਦਾ ਲੰਗਰ ਅਤੁੱਟ ਵਰਤਿਆ ਗਿਆ।

ਲੰਡਨ ਸਿੱਖ ਫੈਡਰੇਸ਼ਨ ਯੂ. ਕੇ. ਨੇ ਕੁਝ ਮੀਡੀਆ 'ਚ ਛਪੀਆਂ ਖਬਰਾਂ ਦਾ ਖੰਡਨ ਕਰਦਿਆਂ ਕਿਹਾ ਕਿ ਭਾਰਤੀ ਅਧਿਕਾਰੀਆਂ ਦੇ ਯੂ. ਕੇ. ਦੇ ਗੁਰੂ ਘਰਾਂ ਵਿਚ ਜਾਣ 'ਤੇ ਪਾਬੰਦੀ ਅਜੇ ਲਾਗੂ ਨਹੀਂ ਹੋਈ। ਇਸ ਸਬੰਧੀ ਬਰਮਿੰਘਮ ਦੇ ਇਕ ਗੁਰੂ ਘਰ ਵਿਖੇ ਮੀਟਿੰਗ ਹੋ ਰਹੀ ਹੈ। ਇਸ ਤੋਂ ਬਾਅਦ ਹੀ ਰੂਪ-ਰੇਖਾ ਤਿਆਰ ਹੋਵੇਗੀ।
ਭਾਈ ਦਬਿੰਦਰਜੀਤ ਸਿੰਘ ਨੇ ਕਿਹਾ ਕਿ ਸਾਨੂੰ ਆਸ ਹੈ ਕਿ 100 ਤੋਂ ਵਧ ਗੁਰੂ ਘਰ ਇਸ ਐਲਾਨ ਦਾ ਸਮਰਥਨ ਕਰਨਗੇ। ਉਨ੍ਹਾਂ ਕਿਹਾ ਕਿ ਸਿੱਖ ਫੈਡਰੇਸ਼ਨ ਯੂ.ਕੇ. ਨੂੰ ਇੰਗਲੈਂਡ 'ਚ ਭਰਵਾਂ ਸਹਿਯੋਗ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਜਗਤਾਰ ਸਿੰਘ ਜੌਹਲ ਨੂੰ ਲਗਾਤਾਰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ, ਜਿਸ ਕਰਕੇ ਸਿੱਖਾਂ ਅੰਦਰ ਰੋਸ ਹੈ। ਦੂਜੇ ਪਾਸੇ ਡਿਪਟੀ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਹੈ ਕਿ ਗੁਰਦੁਆਰਾ ਇਬਾਦਤ ਦਾ ਅਸਥਾਨ ਹੈ ਅਤੇ ਇਸ ਦਾ ਸਿਆਸੀਕਰਨ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਭਾਰਤੀ ਹਾਈ ਕਮਿਸ਼ਨ ਨੇ ਸਾਊਥਾਲ ਦੇ ਇਕ ਗੁਰੂ ਘਰ ਦਾ ਦੌਰਾ ਕੀਤਾ ਅਤੇ ਦੱਸਿਆ ਕਿ ਸੋਸ਼ਲ ਮੀਡੀਆ 'ਤੇ ਸ੍ਰੀ ਗੁਰੂ ਸਿੰਘ ਸਬਾ ਸਾਊਥਾਲ ਦੀ ਤਸਵੀਰ ਵਾਲੀ ਇਕ ਖ਼ਬਰ ਚਰਚਾ ਦਾ ਵਿਸ਼ਾ ਬਣੀ ਹੋਈ ਹੈ, ਜਿਸ ਸਬੰਧੀ ਪ੍ਰਬੰਧਕ ਕਮੇਟੀ ਦੇ ਮੀਤ ਪ੍ਰਧਾਨ ਹਰਜੀਤ ਸਿੰਘ ਸਰਪੰਚ ਨੇ ਕਿਹਾ ਕਿ ਗੁਰੂ ਘਰ ਵੱਲੋਂ ਨਾ ਤਾਂ ਕਿਸੇ 'ਤੇ ਪਾਬੰਦੀ ਲਗਾਈ ਗਈ ਹੈ ਅਤੇ ਨਾ ਹੀ ਇਥੇ ਬੀਤੇ ਦਿਨੀਂ ਕੋਈ ਭਾਰਤੀ ਅਧਿਕਾਰੀ ਆਇਆ ਹੈ। ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਇਹ ਹੈ ਕਿ ਮੀਡੀਆ ਨੇ ਬੇਵਜ੍ਹਾ ਸ੍ਰੀ ਗੁਰੂ ਸਿੰਘ ਸਭਾ ਸਾਊਥਾਲ ਦੀ ਤਸਵੀਰ ਛਾਪ ਕੇ ਲੋਕਾਂ ਨੂੰ ਗੁੰਮਰਾਹ ਕੀਤਾ ਹੈ। ਫੈਡਰੇਸ਼ਨ ਆਫ਼ ਸਿੱਖ ਆਰਗੇਨਾਈਜੇਸ਼ਨ ਵੱਲੋਂ ਇਸ ਮਾਮਲੇ ਵਿਚ 7 ਜਨਵਰੀ ਨੂੰ ਮੀਟਿੰਗ ਕੀਤੀ ਗਈ, ਜਿਸ ਦੌਰਾਨ ਇਸ ਸਬੰਧ ਕੁਲਦੀਪ ਸਿੰਘ ਚਹੇੜੂ, ਜੋਗਾ ਸਿੰਘ ਅਤੇ ਲਵਸ਼ਿੰਦਰ ਸਿੰਘ ਡੱਲੇਵਾਲ ਨੇ ਕਿਹਾ ਕਿ ਮੀਟਿੰਗ ਤੋਂ ਬਾਅਦ ਹੀ ਉਹ ਇਸ ਸਬੰਧੀ ਬਿਆਨ ਦੇਣਗੇ।

ਸਿਡਨੀ  ਉੱਤਰੀ ਵਿਕਟੋਰੀਆ ਵਿਚ ਦੇਰ ਰਾਤ ਦੋ ਗੁਆਂਢੀਆਂ ਵਿਚਕਾਰ ਲੜਾਈ ਹੋ ਗਈ। ਲੜਾਈ ਦੌਰਾਨ ਇਕ ਗੁਆਂਢੀ ਨੇ ਦੂਜੇ ਵਿਅਕਤੀ ਦੇ ਚਾਕੂ ਮਾਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਪੁਲਸ ਨੇ ਵਿਅਕਤੀ ਦੇ ਗੁਆਂਢੀ ਨੂੰ ਹੱਤਿਆ ਦੇ ਦੋਸ਼ ਵਿਚ ਗ੍ਰਿਫਤਾਰ ਕਰ ਲਿਆ ਹੈ। ਐਮਰਜੈਂਸੀ ਅਧਿਕਾਰੀਆਂ ਨੂੰ ਨਿਊ ਸਾਊਥ ਵੇਲਜ਼ ਸੀਮਾ ਨੇੜੇ ਮੈਲੌਬਰਨ ਦੇ 240 ਕਿਲੋਮੀਟਰ ਉੱਤਰ-ਪੂਰਬ ਵਿਚ ਸਟ੍ਰੈਥਮਰਟਨ ਵਿਚ ਇਕ ਘਰ ਵਿਚ ਬੁਲਾਇਆ ਗਿਆ। ਜਾਣਕਾਰੀ ਮੁਤਾਬਕ ਉੱਥੇ ਇਕ ਵਿਅਕਤੀ ਦੀ ਗਰਦਨ ਵਿਚ ਚਾਕੂ ਮਾਰਿਆ ਗਿਆ ਸੀ। ਐਮਰਜੈਂਸੀ ਅਧਿਕਾਰੀਆਂ ਦੇ ਮੌਕੇ 'ਤੇ ਪਹੁੰਚਣ ਤੱਕ 32 ਸਾਲਾ ਵਿਅਕਤੀ ਦੀ ਮੌਤ ਹੋ ਚੁੱਕੀ ਸੀ। ਪੁਲਸ ਨੇ ਵਿਅਕਤੀ ਦੇ 46 ਸਾਲਾ ਗੁਆਂਢੀ ਨੂੰ ਹਿਰਾਸਤ ਵਿਚ ਲੈ ਲਿਆ ਹੈ ਅਤੇ ਉਸ ਕੋਲੋਂ ਪੁੱਛ-ਗਿੱਛ ਕਰ ਰਹੀ ਹੈ।

ਪੇਈਚਿੰਗ,
ਪੂਰਬੀ ਚੀਨ ਦੇ ਤੱਟ ਉਤੇ ਮਾਲ ਢੋਹਣ ਵਾਲੇ ਸਮੁੰਦਰੀ ਜਹਾਜ਼ ਨਾਲ ਇਰਾਨ ਤੋਂ ਦੱਖਣੀ ਕੋਰੀਆ ਲਈ ਤੇਲ ਲਿਜਾ ਰਹੇ ਟੈਂਕਰ ਦੀ ਟੱਕਰ ਵਿੱਚ 32 ਕ੍ਰਿਊ ਮੈਂਬਰ ਲਾਪਤਾ ਹੋ ਗਏ ਹਨ। ਚੀਨ ਦੇ ਆਵਾਜਾਈ ਮੰਤਰਾਲੇ ਦੇ ਬਿਆਨ ਮੁਤਾਬਕ ਪਨਾਮਾ ਵਿੱਚ ਰਜਿਸਟਰਡ ਤੇਲ ਟੈਂਕਰ ਵਿੱਚ 136000 ਟਨ ਤੇਲ ਸੀ ਅਤੇ ਇਸ ਦੀ ਕੱਲ੍ਹ ਸ਼ਾਮ ਅੱਠ ਵਜੇ ਹਾਂਗਕਾਂਗ ਰਜਿਸਟਰਡ ਮਾਲ ਵਾਹਕ ਜਹਾਜ਼ ਨਾਲ ਟੱਕਰ ਹੋ ਗਈ, ਜਿਸ ਕਾਰਨ ਟੈਂਕਰ ਨੂੰ ਅੱਗ ਪੈ ਗਈ। ਹਾਦਸੇ ਬਾਅਦ ਇਸ ਦੇ ਅਮਲੇ ਦੇ 30 ਇਰਾਨੀ ਅਤੇ ਦੋ ਬੰਗਲਾਦੇਸ਼ੀ ਮੈਂਬਰ ਲਾਪਤਾ ਹਨ।
ਇਹ ਹਾਦਸਾ ਸ਼ੰਘਾਈ ਦੇ ਪੂਰਬ ਵੱਲ 160 ਨੌਟੀਕਲ ਮੀਲ ਦੂਰ ਵਾਪਰਿਆ। ਮਾਲ ਢੋਹਣ ਵਾਲੇ ਜਹਾਜ਼ ਦੇ ਸਾਰੇ 21 ਚੀਨੀ ਕ੍ਰਿਊ ਮੈਂਬਰ ਬਚਾ ਲਏ ਹਨ। ਇਰਾਨੀ ਸ਼ਿੱਪਿੰਗ ਕੰਪਨੀ ਦਾ 274 ਮੀਟਰ ਲੰਬਾ ਤੇਲ ਟੈਂਕਰ ‘ਸਾਂਚੀ’ ਦੱਖਣੀ ਕੋਰੀਆ ਵੱਲ ਜਾ ਰਿਹਾ ਸੀ। ਸਿਨਹੂਆ ਖ਼ਬਰ ਏਜੰਸੀ ਨੇ ਮੰਤਰਾਲੇ ਦੇ ਹਵਾਲੇ ਨਾਲ ਦੱਸਿਆ ਕਿ ਟੱਕਰ ਬਾਅਦ ਉਸ ਨੂੰ ਅੱਗ ਲੱਗ ਗਈ, ਜੋ ਅਜੇ ਵੀ ਬਲ ਰਹੀ ਸੀ। ਤੇਲ ਸਮੁੰਦਰ ਵਿੱਚ ਫੈਲ ਗਿਆ ਹੈ ਪਰ ਤੇਲ ਫੈਲਣ ਵਾਲੇ ਇਲਾਕੇ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ। ਮੰਤਰਾਲੇ ਦੇ ਬਿਆਨ ਮੁਤਾਬਕ ‘ਸਾਂਚੀ ਅਜੇ ਵੀ ਤੈਰ ਰਿਹਾ ਹੈ ਪਰ ਉਸ ਨੂੰ ਅੱਗ ਲੱਗੀ ਹੋਈ ਹੈ। ਬਚਾਅ ਅਤੇ ਰਾਹਤ ਕਾਰਜ ਜਾਰੀ ਹਨ।’

Page 1 of 522

Newsletter

Quas mattis tenetur illo suscipit, eleifend praesentium impedit!
Top