ਯਮਨ 'ਚ ਹਵਾਈ ਹਮਲਾ, 30 ਲੋਕਾਂ ਦੀ ਮੌਤ


ਦੁਬਈ— ਯਮਨ ਦੀ ਰਾਜਧਾਨੀ ਸਨਾ 'ਚ ਬੁੱਧਵਾਰ ਨੂੰ ਇਕ ਹੋਟਲ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ ਗਏ, ਜਿਸ 'ਚ ਘਟੋ-ਘਟ 30 ਲੋਕਾਂ ਦੀ ਮੌਤ ਹੋ ਗਈ। ਸਾਊਦੀ ਅਰਬ ਦੀ ਅਗੁਵਾਈ 'ਚ ਗੱਠਜੋੜ ਫੌਜ ਦੇ ਇਕ ਬੁਲਾਰੇ ਨੇ ਇਸ ਹਮਲੇ ਦੇ ਬਾਰੇ 'ਚ ਕੋਈ ਪੁਸ਼ਟੀ ਨਹੀਂ ਕੀਤੀ ਹੈ। ਹਾਓਤੀ ਬਾਗੀਆਂ ਵਲੋਂ ਇਸ ਹਮਲੇ ਦੀ ਪੁਸ਼ਟੀ ਕੀਤੀ ਹੈ। ਖਬਰਾਂ ਮੁਤਾਬਕ ਅਰਹਾਬ ਇਲਾਕੇ 'ਚ ਕੀਤੇ ਗਏ ਹਵਾਈ ਹਮਲੇ 'ਚ 20 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋਈ ਸੀ। ਦੱਸਣਯੋਗ ਹੈ ਕਿ ਬਾਗੀ ਸਮੂਹ ਹਾਓਤੀ ਅਤੇ ਯਮਨ ਦੀ ਅੰਤਰਰਾਸ਼ਟਰੀ ਮਾਨਇਤਾ ਪ੍ਰਪਾਤ ਸਰਕਾਰ 'ਚ ਸੰਘਰਸ਼ ਚੱਲ ਰਿਹਾ ਹੈ। ਇਨ੍ਹਾਂ ਬਾਗੀਆਂ ਦਾ ਉੱਤਰੀ ਯਮਨ ਅਤੇ ਸਨਾ 'ਤੇ ਕੰਟਰੋਲ ਹੈ। ਯਮਨ ਸਰਕਾਰ ਨੂੰ ਸਾਊਦੀ ਅਰਬ ਅਤੇ ਸਹਿਯੋਗੀ ਦੇਸ਼ਾਂ ਦਾ ਸਮਰੱਥਨ ਪ੍ਰਪਾਤ ਹੈ।

Share this article

About author

Punjab Headlines

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Top