ਲਾਲੂ ਦੀ ਪਟਨਾ ਰੈਲੀ ਤੋਂ ਸੋਨੀਆ, ਰਾਹੁਲ ਅਤੇ ਮਾਇਆਵਤੀ ਵੱਲੋਂ ਕਿਨਾਰਾ


ਨਵੀਂ ਦਿੱਲੀ ਪਟਨਾ ਦੇ ਗਾਂਧੀ ਮੈਦਾਨ ਵਿੱਚ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਲਾਲੂ ਯਾਦਵ ਵੱਲੋਂ ਆਪਣੀ ਮਜ਼ਬੂਤੀ ਵਿਖਾਉਣ ਲਈ ਕੀਤੀ ਜਾ ਰਹੀ 27 ਅਗਸਤ ਦੀ ਰੈਲੀ ਵਿੱਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ, ਉਪ ਪ੍ਰਧਾਨ ਰਾਹੁਲ ਗਾਂਧੀ, ਬਸਪਾ ਸੁਪਰੀਮੋ, ਮਾਇਆਵਤੀ ਅਤੇ ਕਈ ਹੋਰ ਪਾਰਟੀਆਂ ਤੋਂ ਇਲਾਵਾ

ਖੱਬੇ ਪੱਖੀਆਂ ਨੇ ਵੀ ਸ਼ਾਮਲ ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਕਾਂਗਰਸ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਹੈ ਕਿ ਲਾਲੂ ਯਾਦਵ ਇਸ ਰੈਲੀ ਵਿੱਚ ਕਾਂਗਰਸ ਵੱਲੋਂ ਗੁਲਾਬ ਨਬੀ ਆਜ਼ਾਦ ਸ਼ਾਮਲ ਹੋ ਸਕਦੇ ਹਨ।
ਰਾਹੁਲ ਗਾਂਧੀ ਨੇ ਪਹਿਲਾਂ ਇਸ ਰੈਲੀ ਵਿੱਚ ਸ਼ਾਮਲ ਹੋਣ ਦਾ ਜੋਸ਼ ਵਿੱਚ ਐਲਾਨ ਕਰ ਦਿੱਤਾ ਸੀ, ਪਰ ਜਦੋਂ ਉਸ ਦੇ ਸਲਾਹਕਾਰਾਂ ਨੇ ਦੱਸਿਆ ਕਿ ਭਰਿਸ਼ਟਾਚਾਰ ਦੇ ਦੋਸ਼ਾਂ ਵਿੱਚ ਘਿਰੇ ਲਾਲੂ ਯਾਦਵ ਅਤੇ ਉਸ ਦੇ ਪੁੱਤਰਾਂ ਨਾਲ ਸਟੇਜ ਸਾਂਝੀ ਕਰਨ ਤੋਂ ਉਨ੍ਹਾਂ ਨੂੰ ਸਿਆਸੀ ਨੁਕਸਾਨ ਪੁਜ ਸਕਦਾ ਹੈ ਤਾਂ ਰਾਹੁਲ ਗਾਂਧੀ ਨੇ ਇਸ ਰੈਲੀ ਵਿੱਚ ਸ਼ਾਮਲ

ਹੋਣ ਤੋਂ ਇਨਕਾਰ ਕਰ ਦਿੱਤਾ ਹੈ। ਇਸੇ ਤਰ੍ਹਾਂ ਬਹੁਜਨ ਸਮਾਜ ਪਾਰਟੀ ਦੀ ਮੁੱਖੀ ਮਾਇਆਵਤੀ ਨੇ ਵੀ ਇਸ ਰੈਲੀ ਵਿੱਚ ਸ਼ਾਮਲ ਹੋਣ ਤੋਂ ਪਾਸਾ ਵੱਟ ਲਿਆ ਹੈ। ਭਾਜਪਾ ਭਜਾਓ ਦੇਸ਼ ਬਚਾਓ ਨਾਂਅ ਤੇ ਕੀਤੀ ਜਾ ਰਹੀ ਇਸ ਰੈਲੀ ਵਿੱਚ ਬਸਪਾ ਦੇ ਜਨਰਲ ਸਕੱਤਰ ਸਤੀਸ਼ ਚੰਦ ਮਿਸ਼ਰਾ ਨੂੰ ਭੇਜਣ ਦਾ ਫੈਸਲਾ ਲਿਆ ਗਿਆ ਹੈ। ਮਾਇਆਵਤੀ ਨੇ

ਖੁਦ ਕਿਹਾ ਹੈ ਕਿ ਉਹ ਲਾਲੂ ਯਾਦਵ ਨਾਲ ਸਟੇਜ ਸਾਂਝੀ ਨਹੀਂ ਕਰੇਗੀ। ਮਾਇਆਵਤੀ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਇਹ ਫੈਸਲਾ ਨਹੀਂ ਹੋ ਜਾਂਦਾ ਕਿ ਕਿਹੜੀ ਪਾਰਟੀ ਕਿੰਨੀਆਂ ਸੀਟਾਂ ਤੇ ਚੋਣ ਲੜੇਗੀ, ਉਦੋਂ ਤੱਕ ਕਿਸੇ ਵੀ ਤਰ੍ਹਾਂ ਦੇ ਕਿਸੇ ਵੀ ਗੱਠਜੋੜ ਦਾ ਕੋਈ ਮਤਲਬ ਨਹੀਂ ਹੈ। ਇਸ ਤੋਂ ਪਹਿਲਾਂ ਬਸਪਾ ਨੇ ਕਾਂਗਰਸ ਵੱਲੋਂ ਗੁਜਰਾਤ ਵਿੱਚ

ਕੀਤੀ ਜਾ ਰਹੀ ਰੈਲੀ ਵਿੱਚ ਵੀ ਇਹ ਕਹਿੰਦਿਆਂ ਇਨਕਾਰ ਕਰ ਦਿੱਤਾ ਸੀ ਕਿ ਭਾਜਪਾ ਵਿਰੁੱਧ ਲਾਮਬੰਦ ਹੋਣ ਲਈ ਕਾਂਗਰਸ ਵੱਲੋਂ ਵਿਰੋਧੀ ਪਾਰਟੀਆਂ ਨੂੰ ਮੋਹਰੇ ਵੱਜੋਂ ਵਰਤਿਆ ਜਾ ਰਿਹਾ ਹੈ, ਪਰ ਉਨ੍ਹਾਂ ਨੂੰ ਸਿਆਸੀ ਸ਼ਕਤੀ ਵਿੱਚ ਹਿੱਸੇਦਾਰੀ ਦੇਣ ਤੋਂ ਕਾਂਗਰਸ ਹੱਥ ਘੁੱਟ ਰਹੀ ਹੈ। ਹੁਣ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ

ਅਤੇ ਜਨਤਾ ਦਲ ਯੂ ਦੇ ਬਾਗੀ ਸ਼ਰਦ ਯਾਦਵ ਹੀ ਬਾਕੀ ਰਹਿ ਗਏ ਹਨ, ਜਿਨ੍ਹਾਂ ਤੇ ਲਾਲੂ ਯਾਦਵ ਨੂੰ ਆਉਣ ਦੀਆਂ ਆਸਾਂ ਹਨ।

Share this article

About author

Punjab Headlines

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top