ਕੋਹਲੀ ਦੀ ਵਿਕਟ ਹਾਸਲ ਕਰਨ ਤੋਂ ਬਾਅਦ ਮੇਰੀ ਖੁਸ਼ੀ ਦਾ ਨਹੀਂ ਰਿਹਾ ਕੋਈ ਟਿਕਾਣਾ : ਪ੍ਰਦੀਪ


ਗਾਲੇ— ਆਪਣੇ ਟੈਸਟ ਕਰੀਅਰ 'ਚ ਪਹਿਲੀ ਵਾਰ ਪਾਰੀ 'ਚ 5 ਵਿਕਟਾਂ ਹਾਸਲ ਕਰਨ ਵਾਲੇ ਸ਼੍ਰੀਲੰਕਾਈ ਤੇਜ਼ ਗੇਂਦਬਾਜ਼ ਨੁਵਾਨ ਪ੍ਰਦੀਪ ਨੇ ਕਿਹਾ ਕਿ ਉਹ ਭਾਰਤੀ ਕਪਤਾਨ ਵਿਰਾਟ ਕੋਹਲੀ ਦੀ ਕੀਮਤੀ ਵਿਕਟ ਹਾਸਲ ਕਰ ਕੇ ਕਾਫੀ ਖੁਸ਼ ਸੀ।
ਪ੍ਰਦੀਪ ਨੇ ਪਹਿਲੇ ਟੈਸਟ ਮੈਚ ਦੇ ਦੂਜੇ ਦਿਨ ਦੀ ਖੇਡ ਖਤਮ ਹੋਣ ਤੋਂ ਬਾਅਦ ਕਿਹਾ ਕਿ ਕੋਹਲੀ ਦੁਨੀਆ ਦੇ ਸਰਵਸ਼੍ਰੇਸ਼ਠ ਬੱਲੇਬਾਜ਼ਾਂ 'ਚੋਂ ਇਕ ਹੈ। ਮੈਨੂੰ ਬੜੀ ਖੁਸ਼ੀ ਹੋਈ ਕਿ ਮੈਂ ਉਸ ਨੂੰ ਘੱਟ ਸਕੋਰ 'ਤੇ ਆਊਟ ਕੀਤਾ। ਇਸ ਤਰ੍ਹਾਂ ਦੇ ਬੱਲੇਬਾਜ਼ਾਂ ਲਈ ਅਸੀਂ ਕਾਫੀ ਰਣਨੀਤੀਆਂ ਬਣਾਈਆਂ ਸਨ।
ਇਨ੍ਹਾਂ 'ਚੋਂ ਇਕ ਰਣਨੀਤੀ ਇਹ ਵੀ ਸੀ ਕਿ ਜੋ ਕਿ ਕਾਰਗਰ ਸਾਬਤ ਹੋਈ ਅਤੇ ਮੈਂ ਵਾਸਤਵ 'ਚ ਇਸ ਤੋਂ ਕਾਫੀ ਖੁਸ਼ ਹਾਂ। ਪ੍ਰਦੀਪ ਨੇ ਕੱਲ ਕੋਹਲੀ ਨੂੰ ਆਊਟ ਕੀਤਾ ਸੀ ਇਸ ਸਟਾਰ ਬੱਲੇਬਾਜ਼ ਨੇ ਸ਼ਾਰਟ ਪਿੱਚ ਗੇਂਦ ਨੂੰ ਹੁਕ ਕਰਨ ਦੀ ਕੋਸ਼ਿਸ਼ 'ਚ ਵਿਕਟ ਦੇ ਪਿੱਛੇ ਕੈਚ ਦੇ ਦਿੱਤਾ। ਪ੍ਰਦੀਪ ਨੇ ਕੁੱਲ 132 ਦੌੜਾਂ ਦੇ ਕੇ 6 ਵਿਕਟਾਂ ਹਾਸਲ ਕੀਤੀਆਂ। ਆਪਣੇ ਓਵਰਆਲ ਪ੍ਰਦਰਸ਼ਨ ਦੇ ਬਾਰੇ 'ਚ ਪ੍ਰਦੀਪ ਨੇ ਕਿਹਾ ਕਿ ਇਹ ਵਿਸ਼ੇਸ਼ ਹੈ ਪਰ ਮੈਂ ਚੰਗੀ ਸ਼ੁਰੂਆਤ ਨਹੀਂ ਕੀਤੀ ਸੀ। ਜ਼ਿਆਦਾ ਤੋਂ ਜ਼ਿਆਦਾ ਓਵਰ ਕਰਨ ਤੋਂ ਬਾਅਦ ਮੈਂ ਲੈਅ ਹਾਸਲ ਕੀਤੀ।
ਉਸ ਨੇ ਕਿਹਾ ਕਿ ਅਸੀਂ ਇਕ ਯੋਜਨਾ ਦੇ ਨਾਲ ਮੈਚ 'ਚ ਉਤਰੇ ਸੀ ਪਰ ਜਿਸ ਤਰ੍ਹਾਂ ਨਾਲ ਮੈਚ ਅੱਗੇ ਵਧਿਆ ਅਤੇ ਜਿਸ ਤਰ੍ਹਾਂ ਦੀ ਪਿੱਚ ਸੀ, ਉਸ ਨੂੰ ਦੇਖਦੇ ਹੋਏ ਸਾਨੂੰ ਆਪਣੀ ਰਣਨੀਤੀ ਬਦਲਣੀ ਪਈ। ਕੁਝ ਚੀਜ਼ਾਂ ਅਸੀਂ ਸਹੀਂ ਨਹੀਂ ਕੀਤੀਆਂ। ਪ੍ਰਦੀਪ ਨੇ ਲੰਚ ਤੋਂ ਪਹਿਲਾਂ 88 ਦੌੜਾਂ ਦੇ ਕੇ 5 ਵਿਕਟਾਂ ਹਾਸਲ ਕੀਤੀਆਂ ਸਨ। ਇਸ ਤੋਂ ਪਹਿਲਾਂ ਉਨ੍ਹਾਂ ਦਾ ਸਰਵਸ਼੍ਰੇਸ਼ਠ ਪ੍ਰਦਰਸ਼ਨ 62 ਦੌੜਾਂ ਦੇ ਕੇ ਚਾਰ ਵਿਕਟਾਂ ਸੀ, ਜੋ ਉਸ ਨੇ 2015 'ਚ ਕੋਲੰਬੋ 'ਚ ਹੀ ਭਾਰਤ ਖਿਲਾਫ ਕੀਤਾ ਸੀ। ਉਸ ਨੇ ਕਿਹਾ ਕਿ ਮੈਂ ਕਈ ਵਾਰ ਚਾਰ ਵਿਕਟਾਂ ਹਾਸਲ ਕੀਤੀਆਂ ਪਰ 5 ਵਿਕਟਾਂ ਹਾਸਲ ਕਰਨ ਤੋਂ ਖੁੰਝਦਾ ਰਿਹਾ।

Tagged under
Share this article

About author

Punjab Headlines

Email This email address is being protected from spambots. You need JavaScript enabled to view it.

3 comments

Leave a comment

Make sure you enter all the required information, indicated by an asterisk (*). HTML code is not allowed.

Top