ਪਰੋ ਕਬੱਡੀ ਲੀਗ: ਨਿਤਿਨ ਨੇ ਪਾਈ ਸਭ ਤੋਂ ਮਹਿੰਗੀ ਕੌਡੀ

ਵਿਦੇਸ਼ੀਆਂ ਵਿੱਚੋਂ ਜੁੰਗ ਕੁਨ ਲੀ ਵਿਕਿਆ ਸਭ ਤੋਂ ਮਹਿੰਗਾ
ਨਵੀਂ ਦਿੱਲੀ, 23 ਮਈ- ਪਰੋ ਕਬੱਡੀ ਲੀਗ ਦੇ ਵਰਤਮਾਨ ਸੀਜ਼ਨ ਲਈ ਖਿਡਾਰੀਆਂ ਦੀ ਨਿਲਾਮੀ ਦੇ ਅੱਜ ਦੂਜੇ ਦਿਨ ਵਿਦੇਸ਼ੀ ਖਿਡਾਰੀ ਜੁੰਗ ਕੁਨ ਲੀ ਨੂੰ ਬੰਗਾਲ ਵਾਰੀਅਰਜ਼ ਨੇ 80.3 ਲੱਖ ਰੁਪਏ ਦੀ ਸਭ ਤੋਂ ਉੱਚੀ ਬੋਲੀ ਦਿੰਦਿਆਂ ਰਾਖ਼ਵਾਂ ਰੱਖਿਆ। ਇਸੇ ਤਰ੍ਹਾਂ ਜੂਨੀਅਰ ਨੈਸ਼ਨਲ ’ਚ ਕਾਂਸੀ ਦਾ ਤਗ਼ਮਾ ਜੇਤੂ ਸਚਿਨ ਨੂੰ ਗੁਜਰਾਤ ਨੇ 36 ਲੱਖ ਰੁਪਏ ਵਿੱਚ ਖ਼ਰੀਦਿਆ। ਨਿਲਾਮੀ ਦੇ ਪਹਿਲੇ ਦਿਨ ਕੱਲ੍ਹ ਕੈਟਾਗਿਰੀ ‘ਏ’ ਦੇ ਖਿਡਾਰੀਆਂ ਦੀ ਚੋਣ ਕੀਤੀ ਗਈ ਸੀ ਜਦਕਿ ਦੂਜੇ ਦਿਨ ਕੈਟਾਗਿਰੀ ‘ਬੀ’, ‘ਸੀ’ ਤੇ ‘ਡੀ’ ਦੇ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ।
 ਪਰੋ-ਕਬੱਡੀ ਲੀਗ ਦੇ ਵਰਤਮਾਨ ਸੀਜ਼ਨ ਲਈ ਕੱਲ੍ਹ ਹੋਈ ਬੋਲੀ ’ਚ ਇਰਾਨ ਦਾ ਖਿਡਾਰੀ ਅਬੋਜ਼ਰ ਮੋਹਾਜਰਮਿਗ਼ਾਨੀ ਸਭ ਤੋਂ ਮਹਿੰਗੇ ਮੁੱਲ ਖ਼ਰੀਦਿਆ ਗਿਆ ਸੀ ਜਦਕਿ ਭਾਰਤੀ ਖਿਡਾਰੀਆਂ ’ਚ ਸਭ ਤੋਂ ਉੱਚੀ ਬੋਲੀ ਨਿਤਿਨ ਤੋਮਰ ਦੇ ਲਈ ਦਿੱਤੀ ਗਈ। ਅਬੋਜ਼ਰ ਨੂੰ ਨਵੀਂ ਫਰੈਂਚਾਇਜ਼ੀ ਗੁਜਰਾਤ ਨੇ 50 ਲੱਖ ਰੁਪਏ ’ਚ ਖ਼ਰੀਦਿਆ ਹੈ। ਟੀਮ ਯੂੁਪੀ ਨੇ ਨਿਤਿਨ ਨੂੰ ਸਭ ਤੋਂ ਉੱਚੀ ਬੋਲੀ ਦੇ ਕੇ ਇਸ ਸਾਲ 93 ਲੱਖ ਰੁਪਏ ਅਦਾ ਕਰਕੇ ਆਪਣੀ ਟੀਮ ਦਾ ਹਿੱਸਾ ਬਣਾਇਆ ਹੈ। ਹਾਲਾਂਕਿ ਉਸ ਦਾ ਮੁੱਢਲਾ ਮੁੱਲ 20 ਲੱਖ ਰੁਪਏ ਸੀ। ਇਸ ਤੋਂ ਇਲਾਵਾ ਹੋਰ ਵਿਦੇਸ਼ੀ ਖਿਡਾਰੀ ਜਿਹੜੇ ਉੱਚੀ ਬੋਲੀ ’ਤੇ ਖ਼ਰੀਦੇ ਗਏ ਹਨ, ਉਨ੍ਹਾਂ ’ਚ ਇਰਾਨ ਦਾ ਅਬੋਲਫੇਜ਼ਲ (ਦਿੱਲੀ, ਲਗਭਗ 32 ਲੱਖ ਰੁਪਏ) ਤੇ ਫਰਹਾਦ ਰਹੀਮੀ (ਤੇਲਗੂ ਟਾਈਟਨਸ, 29 ਲੱਖ ਰੁਪਏ) ਪ੍ਰਮੁੱਖ ਹਨ।
 ਨਿਤਿਨ ਤੋਂ ਇਲਾਵਾ ਭਾਰਤੀ ਖਿਡਾਰੀਆਂ ਰੋਹਿਤ ਕੁਮਾਰ (ਬੈਂਗਲੁਰੂ ਬੁੱਲਸ, 81 ਲੱਖ ਰੁਪਏ), ਮਨਜੀਤ ਚਿੱਲਰ (ਜੈਪੁਰ ਪਿੰਕ ਪੈਂਥਰਜ਼, 75.5 ਲੱਖ ਰੁਪਏ) ਤੇ ਸੁਰਜੀਤ ਸਿੰਘ (ਬੰਗਾਲ ਵਾਰੀਅਰਜ਼, 73 ਲੱਖ ਰੁਪਏ) ਨੂੰ ਵੀ ਉੱਚੇ ਮੁੱਲ ’ਤੇ ਖ਼ਰੀਦਿਆ ਗਿਆ ਹੈ। ਦੋ ਦਿਨਾਂ ਨਿਲਾਮੀ ਦੇ ਪਹਿਲੇ ਦਿਨ ਕੁੱਲ 27.27 ਕਰੋੜ ਰੁਪਏ ’ਤੇ 60 ਖਿਡਾਰੀਆਂ ਦੀ ਚੋਣ ਕੀਤੀ ਗਈ ਸੀ।
 ਇਸ ਦੌਰਾਨ 12 ਫਰੈਂਚਾਇਜ਼ੀ ਨਿਲਾਮੀ ਦਾ ਹਿੱਸਾ ਬਣੀਆਂ ਤੇ ਨਿਲਾਮੀਆਂ ਦਾ ਕਾਫ਼ੀ ਲੰਮਾ ਦੌਰ ਚੱਲਿਆ। ਹਰੇਕ ਫਰੈਂਚਾਇਜ਼ੀ ਨੂੰ ਇਕ ਘਰੇਲੂ ਜਾਂ ਵਿਦੇਸ਼ੀ ਖਿਡਾਰੀ ਨੂੰ   ਰਾਖ਼ਵਾਂ ਰੱਖਣ ਦੀ ਇਜਾਜ਼ਤ ਦਿੱਤੀ ਗਈ ਸੀ। ਨਵੀਆਂ ਟੀਮਾਂ ਨੂੰ ਨਿਲਾਮੀ ਤੋਂ ਪਹਿਲਾਂ ਤਰਜੀਹੀ ਤੌਰ ’ਤੇ ਇਕ ਖਿਡਾਰੀ ਚੁਣਨ ਦੀ ਖੁੱਲ੍ਹ ਦਿੱਤੀ ਗਈ ਸੀ।

Share this article

About author

Super User

Email This email address is being protected from spambots. You need JavaScript enabled to view it.

2373 comments

Leave a comment

Make sure you enter all the required information, indicated by an asterisk (*). HTML code is not allowed.

Top