ਜੁਲਾਈ 'ਚ ਸ਼ੁਰੂ ਹੋਵੇਗੀ ਟੇਬਲ ਟੈਨਿਸ ਲੀਗ

ਨਵੀਂ ਦਿੱਲੀ— ਭਾਰਤ 'ਚ ਟੇਬਲ ਟੈਨਿਸ ਨੂੰ ਅੱਗੇ ਲੈ ਕੇ ਜਾਣ ਦੇ ਉਦੇਸ਼ ਦੇ ਨਾਲ ਟੇਬਲ ਟੈਨਿਸ ਲੀਗ ਅਲਟੀਮੈਟ ਪਿੰਗ ਪੋਂਗ 13 ਤੋਂ 30 ਜੁਲਾਈ ਤੱਕ ਦੇਸ਼ ਦੇ 3 ਸ਼ਹਿਰਾਂ ਦਿੱਲੀ, ਚੇਨਈ ਅਤੇ ਮੁੰਬਈ 'ਚ ਖੇਡਿਆ ਜਾਵੇਗਾ। ਭਾਰਤ 'ਚ ਟੇਬਲ ਟੈਨਿਸ ਨੂੰ ਉਤਸਾਬਿਤ ਕਰਨ ਦੇ ਲਈ 11 ਇਵੈਨ ਸਪੋਰਟਸ ਪ੍ਰਾ ਲਿਮਿ ( ਈ, ਐੱਸ.ਪੀ. ਐੱਲ) ਦਾ ਗਠਨ ਕੀਤਾ ਗਿਆ ਹੈ। ਈ, ਐੱਸ.ਪੀ. ਐੱਲ ਨੇ ਭਾਰਤੀ ਟੇਬਲ ਟੈਨਿਸ ਮਹਾਸੰਘ (ਟੀ.ਟੀ.ਐੱਫ.ਆਈ) ਅਤੇ ਅੰਤਰਰਾਸ਼ਟਰੀ ਟੇਬਲ ਟੈਨਿਸ ਮਹਾਸੰਘ (ਆਈ.ਟੀ.ਟੀ.ਐੱਫ) ਦੇ ਸਹਿਯੋਗ ਨਾਲ ਅਲਟੀਮੈਟ ਪਿੰਗ ਪੋਂਗ ਦੇ ਆਯੋਜਨ ਦਾ ਐਲਾਨ ਕੀਤਾ। ਪਹਿਲਾਂ ਸ਼ੈਸ਼ਨ ਸਿਰਫ 13 ਤੋਂ 30 ਜੁਲਾਈ ਤੱਕ ਤਿੰਨ ਸ਼ਹਿਰਾਂ ਚੇਨਈ, ਦਿੱਲੀ, ਅਤੇ ਮੁੰਬਈ 'ਚ ਖੇਡਿਆ ਜਾਵੇਗਾ ਜਿਸ 'ਚ ਛੇ ਫਰੈਂਚਾਇਜੀ ਟੀਮਾਂ ਹਿੱਸਾ ਲੈਣ ਗਿਆ। ਪਹਿਲੇ ਦੋ ਸ਼ੈਸ਼ਨ 'ਚ ਚੇਨਈ ਅਤੇ ਦਿੱਲੀ 'ਚ ਖੇਡੇ ਜਾਣਗੇ ਜਦੋਂ ਕਿ ਇਸ ਦਾ ਫਾਈਨਲ ਮੁੰਬਈ 'ਚ ਹੋਵੇਗਾ। ਅਲਟੀਮੈਟ ਪਿੰਗ ਪੋਂਗ 'ਚ 24 ਪੁਰਸ਼ ਅਤੇ 24 ਮਹਿਲਾ ਖਿਡਾਰੀਆਂ ਸਮੇਤ ਕੁਲ 48 ਵਿਸ਼ਵ ਪੱਧਰੀ ਖਿਡਾਰੀ ਹਿੱਸਾ ਲੈਣਗੇ। ਇਸ 'ਚ 24 ਭਾਰਤੀ ਹੋਣਗੇ। ਹਰੇਕ ਫਰੈਂਚਾਇਜੀ 'ਚ 8 ਖਿਡਾਰੀ ਸ਼ਾਮਲ ਹੋਣਗੇ ਜਿਸ 'ਚ ਦੋ ਭਾਰਤੀ ਪੁਰਸ਼ ਅਤੇ ਦੋ ਭਾਰਤੀ ਮਹਿਲਾ ਖਿਡਾਰੀਆਂ ਨੂੰ ਰੱਖਿਆ ਜਾਵੇਗਾ।
ਲੀਗ 'ਚ 4 ਲੱਖ 50 ਹਜਾਰ ਡਾਲਰ (ਲਗਭਗ ਤਿੰਨ ਕਰੋੜ ਰੁਪਏ) ਦੀ ਪੁਰਸਕਾਰ ਰਾਸ਼ੀ ਹੋਵੇਗੀ ਜੋਂ ਕਿ ਇਸ ਦੇ ਨਾਲ ਹੀ ਦੇਸ਼ 'ਚ ਟੇਬਲ ਟੈਨਿਸ ਲਈ ਸਭ ਤੋਂ ਵੱਡੀ ਪੁਰਸਕਾਰ ਰਾਸ਼ੀ ਹੋਵੇਗੀ। ਈ.ਐੱਸ.ਪੀ.ਐੱਲ ਨੇ ਹਾਲ ਹੀ 'ਚ ਆਈ. ਟੀ.ਟੀ.ਐੱਫ ਵਰਲਡ ਟੂਰ ਇੰਡੀਅਨ ਓਪਨ ਦਾ ਆਯੋਜਨ ਦਿੱਲੀ ਦੇ ਤਿਆਗਰਾਜ ਸਟੇਡੀਅਮ 'ਚ ਕਰਾਇਆ ਸੀ। ਟੀ.ਟੀ.ਐੱਫ.ਆਈ ਦੇ ਅਧਿਕਾਰੀ ਦੁਸ਼ਯੰਤ ਚੌਟਾਲਾ ਨੇ ਇਸ ਦੇ ਐਲਾਨ 'ਤੇ ਖੁਸ਼ੀ ਜਿਤਾਉਂਦੇ ਹੋਏ ਕਿਹਾ ਕਿ ਇਹ ਬਹੁਤ ਖੁਸ਼ੀ ਦੀ ਗੱਲ ਹੈ ਕਿ ਅਲਟੀਮੈਟ ਪਿੰਗ ਪੋਂਗ ਨੂੰ ਹੁਣ ਹਰੇਕ ਸਾਲ ਭਾਰਤ 'ਚ ਕਰਾਇਆ ਜਾਵੇਗਾ ਜਿਸ ਨਾਲ ਦੇਸ਼ 'ਚ ਇਸ ਖੇਡ ਦੇ ਪ੍ਰਤੀ ਨਵੀਂ ਜਾਗਰਿਕਤਾ ਆਵੇਗੀ ਅਤੇ ਵੱਧ ਤੋਂ ਵੱਧ ਨੌਜਵਾਨ ਇਸ ਖੇਡ ਪ੍ਰਤੀ ਇਸ 'ਚ ਹਿੱਸਾ ਲੈਣਗੇ।

Share this article

About author

Super User

Email This email address is being protected from spambots. You need JavaScript enabled to view it.

4619 comments

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top