22 ਸਾਲ ਦਾ ਇਹ ਨੌਜਵਾਨ ਧੋਨੀ ਤੇ ਵਿਰਾਟ ਨੂੰ ਪਛਾੜ ਕੇ ਬਣਿਆ ਹੀਰੋ

ਨਵੀਂ ਦਿੱਲੀ — ਆਈ. ਪੀ. ਐੱਲ. ਸੀਜ਼ਨ 10 'ਚ ਕਈ ਭਾਰਤੀ ਖਿਡਾਰੀਆਂ ਨੇ ਆਪਣਾ ਹੁਨਰ ਦਿਖਾਇਆ ਹੈ ਪਰ ਇਸ ਦੌਰਾਨ 22 ਸਾਲਾ ਦਾ ਇਕ ਨੌਜਵਾਨ ਬੱਲੇਬਾਜ਼ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਸਮੇਤ ਕਈ ਭਾਰਤੀ ਖਿਡਾਰੀਆਂ ਨੂੰ ਪਿੱਛੇ ਛੱਡ ਗਿਆ ਹੈ। ਦਿੱਲੀ ਡੇਅਰਡੇਵਿਲਸ ਵਲੋਂ ਖੇਡਣ ਵਾਲੇ ਸੰਜੂ ਸੈਮਸਨ ਆਈ. ਪੀ. ਐੱਲ-10 ਦੇ ਇਕਲੌਤੇ ਅਜਿਹੇ ਭਾਰਤੀ ਖਿਡਾਰੀ ਰਹੇ ਜਿਨ੍ਹਾਂ ਨੇ ਸੈਂਕੜਾ ਲਗਾਇਆ।
ਆਈ. ਪੀ. ਐੱਲ. ਸੀਜ਼ਨ 10 'ਚ 5 ਸੈਂਕੜੇ ਲੱਗੇ ਪਰ ਬਾਕੀ ਦੇ ਚਾਰ ਸੈਂਕੜੇ ਵਿਦੇਸ਼ੀ ਬੱਲੇਬਾਜ਼ਾਂ ਦੇ ਬੱਲੇ ਤੋਂ ਹੀ ਨਿਕਲੇ ਹਾਲਾਂਕਿ ਸੈਮਸਨ ਤੋਂ ਇਲਾਵਾ ਰਾਹੁਲ ਤ੍ਰਿਪਾਠੀ, ਰਿਸ਼ਭ ਪੰਤ ਅਤੇ ਮਨਨ ਵੋਹਰਾ ਸੈਂਕੜੇ ਕਰੀਬ ਜ਼ਰੂਰ ਪਹੁੰਚੇ ਪਰ ਉਹ 90 ਦੇ ਫੇਰ 'ਚ ਫਸ ਕੇ ਆਊਟ ਹੋ ਗਏ। ਦੱਸਣਯੋਗ ਹੈ ਕਿ ਸੈਮਸਨ ਨੇ ਆਈ. ਪੀ. ਐੱਲ. ਦਾ ਸਭ ਤੋਂ ਪਹਿਲਾ ਸੈਂਕੜਾ ਲਗਾਇਆ ਸੀ। 22 ਸਾਲਾ ਸੈਮਸਨ ਨੇ ਸਿਰਫ 63 ਗੇਂਦਾਂ ਦਾ ਸਾਹਮਣਾ ਕਰਦੇ ਹੋਏ ਪੁਣੇ ਖਿਲਾਫ 102 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਉਨ੍ਹਾਂ ਨੇ ਸੀਜ਼ਨ 'ਚ 14 ਮੈਚ ਖੇਡ ਕੇ 386 ਦੌੜਾਂ ਬਣਾਈਆਂ।

Share this article

About author

Super User

Email This email address is being protected from spambots. You need JavaScript enabled to view it.

19063 comments

Leave a comment

Make sure you enter all the required information, indicated by an asterisk (*). HTML code is not allowed.

Top