ਜੂਲੀਆ ਜਾਰਜੇਜ਼ ਨੇ ਜਿੱਤਿਆ ਆਕਲੈਂਡ ਟੈਨਿਸ ਟੂਰਨਾਮੈਂਟ

ਆਕਲੈਂਡ,
ਵਿਸ਼ਵ ਦੀ 14ਵੇਂ ਨੰਬਰ ਦੀ ਟੈਨਿਸ ਖਿਡਾਰਨ ਜੂਲੀਆ ਜਾਰਜੇਜ਼ ਨੇ ਕੈਰੋਲੀਨ ਵੋਜਨਿਆਕੀ ਨੂੰ 6-4, 7-6 ਨਾਲ ਹਰਾ ਕੇ ਵੱਡਾ ਉਲਟਫੇਰ ਕਰਦਿਆਂ ਅੱਜ ਇੱਥੇ ਆਕਲੈਂਡ ਕਲਾਸਿਕ ਟੈਨਿਸ ਟੂਰਨਾਮੈਂਟ ਜਿੱਤ ਲਿਆ ਹੈ ਜੋ ਉਸ ਦਾ ਲਗਾਤਾਰ ਤੀਜਾ ਖ਼ਿਤਾਬ ਵੀ ਹੈ।
ਜਾਰਜੇਜ਼ ਨੂੰ ਵਿਸ਼ਵ ਦੀ ਤੀਜੇ ਨੰਬਰ ਦੀ ਖਿਡਾਰਨ ਖ਼ਿਲਾਫ਼ ਫਾਈਨਲ ਮੁਕਾਬਲੇ ’ਚ ਜ਼ਿਆਦਾ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਿਆ ਅਤੇ ਆਪਣੀਆਂ ਦਮਦਾਰ ਸਰਵਿਸਾਂ ਤੇ ਜ਼ਬਰਦਸਤ ਫੋਰਹੈਂਡ ਨਾਲ ਉਸ ਨੇ ਡੈਨਮਾਰਕ ਦੀ ਖਿਡਾਰਨ ਨੂੰ ਲੰਮੀਆਂ ਰੈਲੀਆਂ ਨਹੀਂ ਖੇਡਣ ਦਿੱਤੀਆਂ। 29 ਸਾਲਾ ਜਰਮਨ ਖਿਡਾਰਨ ਸਾਲ 2010 ਤੋਂ ਬਾਅਦ ਲਗਾਤਾਰ ਆਕਲੈਂਡ ’ਚ ਖੇਡ ਰਹੀ ਹੈ ਅਤੇ ਉਸ ਨੇ ਇਸ ਦੇ ਨਾਲ ਲਗਾਤਾਰ ਮੈਚ ਜਿੱਤਣ ਦੀ ਪ੍ਰਾਪਤੀ ਵੀ ਦਰਜ ਕੀਤੀ ਹੈ। ਇਹ ਜੂਲੀਆ ਦਾ ਲਗਾਤਾਰ ਤੀਜਾ ਖ਼ਿਤਾਬ ਵੀ ਹੈ। ਇਸ ਤੋਂ ਪਹਿਲਾਂ ਉਸ ਨੇ ਮਾਸਕੋ ਅਤੇ ਝੁਆਈ ’ਚ ਡਬਲਿਊਟੀਏ ਅਲੀਟ ਟਰਾਫੀ ਜਿੱਤੀ ਸੀ। ਜਰਮਨ ਟੈਨਿਸ ਖਿਡਾਰਨ ਨੇ ਕਿਹਾ, ‘ਮੈਨੂੰ ਜਿੱਤ ਕੇ ਵਧੀਆ ਲੱਗ ਰਿਹਾ ਹੈ। ਮੈਂ ਪਿਛਲੇ ਕੁਝ ਸਮੇਂ ਤੋਂ ਲੈਅ ’ਚ ਹਾਂ ਜੋ ਕਾਫੀ ਅਹਿਮ ਹੈ।’
ਆਲਕੈਂਡ ’ਚ ਹਾਲਾਂਕਿ ਮੀਂਹ ਨੇ ਕਾਫੀ ਪ੍ਰੇਸ਼ਾਨ ਕੀਤਾ ਅਤੇ ਲਗਾਤਾਰ ਦੋ ਦਿਨ ਮੀਂਹ ਕਾਰਨ ਮੈਚ ਪ੍ਰਭਾਵਿਤ ਰਹੇ, ਜਿਸ ਕਾਰਨ ਸ਼ਨਿੱਚਰਵਾਰ ਨੂੰ ਹੀ ਕੁਆਰਟਰ ਫਾਈਨਲ ਤੇ ਸੈਮੀ ਫਾਈਨਲ ਕਰਾਉਣੇ ਪਏ ਸੀ। ਇਸ ਨਾਲ ਪਹਿਲੇ ਸਾਲ 2016 ’ਚ ਜਾਰਜੇਜ਼ ਨੂੰ ਫਾਈਨਲ ’ਚ ਇੱਥੇ ਸਲੋਨ ਸਟੀਫਨਜ਼ ਤੋਂ ਹਾਰ ਝੱਲਣੀ ਪਈ ਸੀ ਜਦਕਿ ਵੋਜਨਿਆਕੀ ਨੂੰ ਸਾਲ 2015 ’ਚ ਫਾਈਨਲ ’ਚ ਵੀਨਸ ਵਿਲੀਅਮਜ਼ ਨੇ ਹਰਾਇਆ ਸੀ। ਹਾਲਾਂਕਿ ਜਰਮਨ ਖਿਡਾਰਨ ਨੇ ਇਸ ਵਾਰ ਪਹਿਲਾ ਸੈੱਟ 35 ਮਿੰਟ ’ਚ ਹੀ ਆਪਣੇ ਸੱਤਵੇਂ ਐੱਸ ਨਾਲ ਜਿੱਤ ਲਿਆ। ਦੂਜੇ ਸੈੱਟ ਦੀ ਪਹਿਲੀ ਹੀ ਗੇਮ ’ਚ ਫਿਰ ਉਸ ਨੇ ਵੋਜਨਿਆਕੀ ਦੀ ਸਰਵਿਸ ਤੋੜੀ। ਵਾਪਸੀ ਕਰਦਿਆਂ ਵੋਜਨਿਆਕੀ ਨੇ ਜਾਰਜੇਜ਼ ਦੀ ਸਰਵਿਸ ਤੋੜਦਿਆਂ 5-4 ਦੀ ਲੀਡ ਹਾਸਲ ਕਰ ਲਈ। ਜਾਰਜੇਜ਼ ਨੇ ਟਾਈਬਰੇਕ ’ਚ ਮੈਚ ਖਿੱਚ ਦਿੱਤਾ ਤੇ ਫੋਰਹੈਂਡ ਵਿਨਰ ਨਾਲ ਦੂਜਾ ਸੈੱਟ ਅਤੇ 91 ਮਿੰਟ ਅੰਦਰ ਖ਼ਿਤਾਬ ਆਪਣੇ ਨਾਂ ਕਰ ਲਿਆ। ਵੋਜਨਿਆਕੀ ਨੇ ਮੈਚ ਮਗਰੋਂ ਕਿਹਾ ਕਿ ਉਸ ਦਾ ਧਿਆਨ ਹੁਣ ਆਸਟਰੇਲੀਅਨ ਓਪਨ ’ਤੇ ਹੈ ਅਤੇ ਉਸ ਨੂੰ ਆਸ ਹੈ ਕਿ ਉਹ ਅਗਲੇ ਹਫ਼ਤੇ ਬਿਹਤਰ ਖੇਡ ਦਾ ਮੁਜ਼ਾਹਰਾ ਕਰੇਗੀ। ਮੈਲਬਰਨ ’ਚ ਸਾਲ ਦਾ ਪਹਿਲਾ ਗਰੈਂਡ ਸਲੈਮ 15 ਤੋਂ 28 ਜਨਵਰੀ ਤੱਕ ਖੇਡਿਆ ਜਾਣਾ ਹੈ।

Share this article

About author

Punjab Headlines

Email This email address is being protected from spambots. You need JavaScript enabled to view it.

8 comments

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top