ਐਸ਼ੇਜ਼: ਮਾਰਸ਼ ਭਰਾਵਾਂ ਦੇ ਸੈਂਕੜਿਆਂ ਨਾਲ ਆਸਟਰੇਲੀਆ ਜਿੱਤ ਦੇ ਨੇੜੇ

ਸਿਡਨੀ,
ਸ਼ਾਨ ਤੇ ਮਿਸ਼ੈਲ ਮਾਰਸ਼ ਦੇ ਸੈਂਕੜਿਆਂ ਤੋਂ ਬਾਅਦ ਨਾਥਨ ਲਿਓਨ ਦੀ ਸ਼ਾਨਦਾਰ ਗੇਂਦਬਾਜ਼ੀ ਨਾਲ ਆਸਟਰੇਲੀਆ ਅੱਜ ਇੱਥੇ ਆਖਰੀ ਐਸ਼ੇਜ਼ ਟੈਸਟ ਮੈਚ ’ਚ ਇੰਗਲੈਂਡ ਖ਼ਿਲਾਫ਼ ਸ਼ਾਨਦਾਰ ਜਿੱਤ ਵੱਲ ਵੱਧ ਰਿਹਾ ਹੈ। ਆਸਟਰੇਲੀਆ ਨੇ ਮਾਰਸ਼ ਭਰਾਵਾਂ ਦੇ ਸੈਂਕੜਿਆਂ ਦੀ ਮਦਦ ਨਾਲ ਚੌਥੇ ਦਿਨ ਪਹਿਲੀ ਪਾਰੀ ਸੱਤ ਵਿਕਟਾਂ ’ਤੇ 649 ਦੌੜਾਂ ਬਣਾ ਕੇ ਸਮਾਪਤ ਐਲਾਨ ਕੇ 303 ਦੌੜਾਂ ਦੀ ਲੀਡ ਹਾਸਲ ਕਰ ਲਈ ਅਤੇ ਸਟੰਪ ਤੱਕ 93 ਦੌੜਾਂ ’ਤੇ ਇੰਗਲੈਂਡ ਦੇ ਚਾਰ ਖਿਡਾਰੀ ਵੀ ਆਊਟ ਕਰ ਦਿੱਤੇ।
ਪਹਿਲੀ ਪਾਰੀ ’ਚ 346 ਦੌੜਾਂ ਬਣਾਉਣ ਵਾਲੀ ਇੰਗਲੈਂਡ ਲਈ ਕਪਤਾਨ ਜੋਅ ਰੂਟ ਦੀ ਉਂਗਲ ਦੀ ਸੱਟ ਨੇ ਪ੍ਰੇਸ਼ਾਨੀ ਹੋਰ ਵਧਾ ਦਿੱਤੀ ਜੋ ਦਿਨ ਦੀ ਖੇਡ ਮੁੱਕਣ ਤੱਕ 42 ਦੌੜਾਂ ਬਣਾ ਕੇ ਕਰੀਜ਼ ’ਤੇ ਸੀ ਜਦਕਿ ਜੋਨੀ ਬੇਅਰਸਟੋ 17 ਦੌੜਾਂ ਬਣਾ ਕੇ ਦੂਜੇ ਸਿਰੇ ’ਤੇ ਮੌਜੂਦ ਸੀ। ਲਿਓਨ ਨੇ 19 ਓਵਰਾਂ ’ਚ 31 ਦੌੜਾਂ ਦੇ ਕੇ ਐਲਿਸਟਰ ਕੁੱਕ (10) ਤੇ ਡੇਵਿਡ ਮਾਲਨ (5) ਦੀਆਂ ਵਿਕਟਾਂ ਹਾਸਲ ਕੀਤੀਆਂ। ਸਭ ਤੋਂ ਪਹਿਲਾਂ ਮਾਰਕ ਸਟੋਮੈਨ ਜ਼ੀਰੋ ’ਤੇ ਆਊਟ ਹੋਇਆ ਅਤੇ ਇਸ ਦੌਰਾਨ ਟੀਮ ਨੇ ਆਪਣਾ ਇੱਕ ਰੀਵਿਊ ਵੀ ਗੁਆ ਦਿੱਤਾ।
ਅਗਲੀ ਹੀ ਗੇਂਦ ’ਤੇ ਸਲਿੱਪ ’ਤੇ ਮਾਰਸ਼ ਨੇ ਕੁੱਕ ਦਾ ਕੈਚ ਛੱਡ ਦਿੱਤਾ, ਉਸ ਸਮੇਂ ਉਹ ਪੰਜ ਦੌੜਾਂ ’ਤੇ ਖੇਡ ਰਿਹਾ ਸੀ। ਕੁੱਕ ਵੀ ਜ਼ਿਆਦਾ ਦੇਰ ਨਾ ਟਿਕ ਸਕਿਆ ਤੇ ਲਿਓਨ ਦੀ ਗੇਂਦ ’ਤੇ ਆਊਟ ਹੋ ਗਿਆ।
ਹਾਲਾਂਕਿ ਆਪਣੀ ਪਾਰੀ ਦੌਰਾਨ ਉਹ 12 ਹਜ਼ਾਰ ਟੈਸਟ ਦੌੜਾਂ ਬਣਾਉਣ ਵਾਲਾ ਛੇਵਾਂ ਬੱਲੇਬਾਜ਼ ਬਣ ਗਿਆ ਹੈ। ਉਸ ਨੇ ਸੀਰੀਜ਼ ’ਚ ਕੁੱਲ 376 ਦੌੜਾਂ ਬਣਾਈਆਂ।

Share this article

About author

Punjab Headlines

Email This email address is being protected from spambots. You need JavaScript enabled to view it.

163 comments

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top