ਨਵੇਂ ਕੋਚ ਦੀ ਅਗਵਾਈ 'ਚ ਜਿੱਤਿਆ ਮੋਹਨ ਬਾਗਾਨ

ਕੋਲਕਾਤਾ— ਮੋਹਨ ਬਾਗਾਨ ਨੇ ਸਾਬਕਾ ਚੈਂਪੀਅਨ ਐਜਲ ਐੱਫ. ਸੀ. ਨੂੰ 2-0 ਨਾਲ ਹਰਾ ਕੇ ਐਤਵਾਰ ਨੂੰ ਇਥੇ ਆਈ ਲੀਗ ਫੁੱਟਬਾਲ ਟੂਰਨਾਮੈਂਟ 'ਚ ਚਾਰ ਮੈਚਾਂ ਤੋਂ ਬਾਅਦ ਜਿੱਤ ਦਾ ਸਵਾਦ ਚਖਿਆ।  ਬਾਗਾਨ ਦਾ ਰਸਤਾ ਹਾਲਾਂਕਿ ਆਸਾਨ ਨਹੀਂ ਸੀ। ਟੀਮ ਨੇ 53ਵੇਂ ਮਿੰਟ ਵਿਚ ਮਸੀਹ ਸੇਗਹਾਨੀ ਦੇ ਆਤਮਘਾਤੀ ਗੋਲ ਦੀ ਬਦੌਲਤ ਬੜ੍ਹਤ ਬਣਾਈ, ਜਿਸ ਤੋਂ ਬਾਅਦ ਦੀਪਾਂਦਾ ਡਿਕਾ (75ਵੇਂ ਮਿੰਟ) ਨੇ ਟੀਮ ਦੀ 2-0 ਨਾਲ ਜਿੱਤ ਤੈਅ ਕੀਤੀ।  ਨਵੇਂ ਕੋਚ ਸ਼ੰਕਰਲਾਲ ਚੱਕਰਵਰਤੀ ਦੀ ਅਗਵਾਈ 'ਚ ਇਹ ਟੀਮ ਦਾ ਪਹਿਲਾ ਮੈਚ ਸੀ।  ਬਾਗਾਨ ਨੇ ਪਿਛਲੀ ਜਿੱਤ 10 ਦਸੰਬਰ ਨੂੰ ਚਰਚਿਲ ਬ੍ਰਦਰਸ ਨੂੰ 5-0 ਨਾਲ ਹਰਾ ਕੇ ਦਰਜ ਕੀਤੀ ਸੀ। ਇਸ ਤੋਂ ਬਾਅਦ ਲਗਾਤਾਰ ਤਿੰਨ ਮੈਚ ਡਰਾਅ ਖੇਡੇ, ਜਦਕਿ ਇਕ ਵਿਚ ਉਸ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਜਿੱਤ ਨਾਲ ਬਾਗਾਨ ਦੀ ਟੀਮ ਅੱਠ ਮੈਚਾਂ ਵਿਚ 13 ਅੰਕਾਂ ਨਾਲ ਚੌਥੇ ਸਥਾਨ 'ਤੇ ਪਹੁੰਚ ਗਈ ਹੈ।

Share this article

About author

Punjab Headlines

Email This email address is being protected from spambots. You need JavaScript enabled to view it.

44196 comments

Leave a comment

Make sure you enter all the required information, indicated by an asterisk (*). HTML code is not allowed.

Newsletter

Quas mattis tenetur illo suscipit, eleifend praesentium impedit!
Top