ਮੁਸ਼ਤਾਕ ਅਲੀ ਟੀ-20 : ਬੜੌਦਾ ਨੇ ਮੁੰਬਈ ਨੂੰ 13 ਦੌੜਾਂ ਨਾਲ ਹਰਾਇਆ

ਰਾਜਕੋਟ— ਬੜੌਦਾ ਨੇ ਐਤਵਾਰ ਨੂੰ ਇਥੇ ਐੱਮ. ਸੀ. ਏ. ਸਟੇਡੀਅਮ ਵਿਚ ਪੱਛਮੀ ਖੇਤਰ ਸੱਯਦ ਮੁਸ਼ਤਾਕ ਅਲੀ ਟੀ-20 ਲੀਗ ਦੇ ਸ਼ੁਰੂਆਤੀ ਮੈਚ ਵਿਚ ਪੁਰਾਣੇ ਵਿਰੋਧੀ ਮੁੰਬਈ ਨੂੰ 13 ਦੌੜਾਂ ਨਾਲ ਹਰਾ ਦਿੱਤਾ। ਬੜੌਦਾ ਨੇ ਸੈਸ਼ਨ ਦੇ ਸ਼ੁਰੂ ਵਿਚ ਰਣਜੀ ਟਰਾਫੀ ਗਰੁੱਪ ਲੀਗ ਮੁਕਾਬਲੇ ਵਿਚ ਮੁੰਬਈ ਵਿਰੁੱਧ ਬਿਹਤਰ ਪ੍ਰਦਰਸ਼ਨ ਕੀਤਾ ਸੀ, ਉਸ ਨੇ ਇਕ ਵਾਰ ਫਿਰ ਸਾਬਤ ਕੀਤਾ ਕਿ ਖੇਡ ਦੇ ਛੋਟੇ ਸਵਰੂਪ ਵਿਚ ਉਹ ਬਿਹਤਰ ਹੈ।
ਬੜੌਦਾ ਨੇ ਵਿਕਟਕੀਪਰ ਤੇ ਸਲਾਮੀ ਬੱਲੇਬਾਜ਼ ਉਰਵਿਲ ਪਟੇਲ (29 ਗੇਂਦਾਂ 'ਤੇ 50 ਦੌੜਾਂ)  ਅਤੇ ਕਪਤਾਨ ਦੀਪਕ ਹੁੱਡਾ (39 ਗੇਂਦਾਂ 'ਤੇ 8 ਚੌਕਿਆਂ ਤੇ ਇਕ ਛੱਕੇ ਦੀ ਮਦਦ ਨਾਲ 66 ਦੌੜਾਂ) ਦੇ ਅਰਧ ਸੈਂਕੜਿਆਂ ਦੀ ਬਦੌਲਤ ਤਿੰਨ ਵਿਕਟਾਂ 'ਤੇ 210 ਦੌੜਾਂ ਦਾ ਵੱਡਾ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿਚ ਮੁੰਬਈ ਦੀ ਟੀਮ 8 ਵਿਕਟਾਂ 'ਤੇ 197 ਦੌੜਾਂ ਹੀ ਬਣਾ ਸਕੀ, ਜਿਸ ਵਿਚ ਸਿਦੇਸ਼ ਲੈਡ ਨੇ 51 ਗੇਂਦਾਂ 'ਤੇ 82 ਦੌੜਾਂ ਦੀ ਪਾਰੀ ਖੇਡੀ, ਜਿਸ 'ਚ ਚਾਰ ਛੱਕੇ ਤੇ ਛੇ ਚੌਕੇ ਸ਼ਾਮਲ ਸਨ।

Share this article

About author

Punjab Headlines

Email This email address is being protected from spambots. You need JavaScript enabled to view it.

16951 comments

Leave a comment

Make sure you enter all the required information, indicated by an asterisk (*). HTML code is not allowed.

Top