ਦੱਖਣੀ ਅਫਰੀਕਾ ਨੇ ਦਿੱਤਾ ਸ੍ਰੀਲੰਕਾ ਨੂੰ 300 ਦੌੜਾਂ ਦਾ ਟੀਚਾ

ਲੰਡਨ, 3 ਜੂਨ- ਧੁਨੰਤਰ ਬੱਲੇਬਾਜ਼ ਹਾਸ਼ਿਮ ਅਮਲਾ ਦੇ ਸੈਂਕੜੇ ਦੀ ਬਦੌਲਤ ਦੱਖਣੀ ਅਫਰੀਕਾ ਨੇ ਚੈਂਪੀਅਨਜ਼ ਟਰਾਫੀ ਗਰੁੱਪ ਬੀ ਮੈਚ ਵਿੱਚ ਅੱਜ ਇੱਥੇ ਸ੍ਰੀਲੰਕਾ ਦੇ ਖਿਲਾਫ਼ ਛੇ ਵਿਕਟਾਂ ਉੱਤੇ 299 ਦੌੜਾਂ ਬਣਾਈਆਂ। ਅਮਲਾ ਨੇ 115 ਗੇਂਦਾਂ ਉੱਤੇ ਪੰਜ ਚੌਕਿਆਂ ਅਤੇ ਦੋ ਛੱਕਿਆਂ ਦੀ ਮੱਦਦ ਨਾਲ 103 ਦੌੜਾਂ ਦੀ ਪਾਰੀ ਖੇਡੀ ਅਤੇ ਇਸ ਤੋਂ ਇਲਾਵਾ ਫਾਫ ਡੂ ਪਲੇਸਿਸ (75 ) ਦੇ ਨਾਲ ਦੂਜੇ ਵਿਕਟ ਲਈ 145 ਦੌੜਾਂ ਦੀ ਸਾਂਝੇਦਾਰੀ ਕੀਤੀ। ਜੇਪੀ ਡੁਮਿਨੀ  ਨੇ 20 ਗੇਂਦਾਂ ਵਿੱਚ 38 ਦੌੜਾਂ ਨੇ ਅੰਤ ਵਿੱਚ ਤੇਜ਼ ਤਰਾਰ ਪਾਰੀ ਖੇਡਦਿਆਂ ਟੀਮ ਦਾ ਸਕੋਰ 300 ਦੌੜਾਂ ਤੱਕ ਪਹੁੰਚਾਇਆ।
 ਗੇਂਦਬਾਜ਼ਾਂ ਨੇ ਹਾਲਾਂ  ਕਿ ਸ੍ਰੀਲੰਕਾ ਨੂੰ ਅੰਤਮ 13 ਓਵਰਾਂ ਵਿੱਚ ਕੁੱਝ ਵਾਪਸੀ ਦਿਵਾਈ ਜਿਸ ਵਿੱਚ ਦੱਖਣੀ ਅਫਰੀਕਾ ਦੀ ਟੀਮ ਸੱਤ ਵਿਕਟਾਂ ਬਚਣ ਦੇ ਬਾਵਜੂਦ 87 ਦੌੜਾਂ ਹੀ ਬਣਾ ਸਕੀ। ਸ੍ਰੀਲੰਕਾ ਦੇ ਸਭ ਤੋਂ ਸਫ਼ਲ ਗੇਂਦਬਾਜ਼ ਨੁਵਾਨ ਪ੍ਰਦੀਪ ਰਹੇ, ਉਸਨੇ 54 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਅਨਫਿਟ ਅੰਜੇਲੋ ਮੈਥਿਓਜ ਦੀ ਥਾਂ ਕਪਤਾਨੀ ਸੰਭਾਲ ਰਹੇ ਉਪਲ ਥਰੰਗਾ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ।  ਦੱਖਣੀ ਅਫਰੀਕਾ ਦੀ ਸ਼ੁਰੂਆਤ ਧੀਮੀ ਰਹੀ। ਬੱਲੇਬਾਜ਼ਾਂ ਨੇ ਲਾਸ਼ਿਤ  ਮਲਿੰਗਾ ਅਤੇ ਸੁਰੰਗਾ ਲਕਮਲ ਦੇ ਪਹਿਲੇ ਛੇ ਓਵਰਾਂ ਵਿੱਚ ਕੋਈ ਚੌਕਾ ਨਹੀਂ ਮਾਰਿਆ। ਕਵਿੰਟਨ ਡਿ ਕਾਕ ਨੇ ਮਲਿੰਗਾ ਉੱਤੇ ਚੌਕੇ ਦੇ ਨਾਲ ਪਾਰੀ ਦੀ ਪਹਿਲੀ ਬਾਊਂਡਰੀ ਲਾਈ। ਅਮਲਾ ਨੇ ਆਪਣਾ ਪਹਿਲਾ ਚੌਕਾ 10 ਵੇਂ ਓਵਰ ਵਿੱਚ ਜੜਿਆ। ਟੀਮ ਨੇ ਪਹਿਲੇ ਦਸ ਓਵਰਾਂ ਵਿੱਚ 32 ਦੌੜਾਂ ਬਣਾਈਆਂ। ਡਿਕਾਕ ਹਾਲਾਂ ਕਿ 42 ਗੇਂਦਾਂ ਵਿੱਚ 23 ਦੌੜਾਂ ਬਣਾਉਣ ਬਾਅਦ ਨੁਵਾਨ ਪਰਦੀਪ ਦੀ ਗੇਂਦ ਉੱਤੇ ਵਿਕਟ ਕੀਪਰ ਨਿਰੋਸ਼ਨ ਡਿਕਵੇਲਾ ਨੂੰ ਕੈਚ ਦੇ ਬੈਠਾ ਪਰ ਇਸ ਤੋਂ ਬਾਅਦ ਅਮਲਾ ਅਤੇ ਫਾਫ ਡੂ ਪਲੇਸਿਸ ਨੇ ਪਾਰੀ ਨੂੰ ਸੰਭਾਲ ਲਿਆ।
 ਦੱਖਣੀ ਅਫਰੀਕਾ ਨੇ 22ਵੇਂ ਓਵਰ ਵਿੱਚ ਸੈਂਕੜਾ ਪੂਰਾ ਕੀਤਾ। ਅਮਲਾ ਨੇ 112 ਗੇਂਦਾਂ ਵਿੱਚ 25ਵਾਂ ਸੈਂਕੜਾ ਪੂਰਾ ਕੀਤਾ। ਉਹ ਆਪਣੇ ਕਪਤਾਨ ਡਿਵਿਲੀਅਰਜ਼ (24) ਨੂੰ ਪਿੱਛੇ ਛੱਡ ਕੇ ਇੱਕ ਰੋਜ਼ਾ ਕਿ੍ਕਟ ਵਿੱਚ ਸਭ ਤੋਂ ਵੱਧ ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਬਣ ਗਿਆ ਹੈ। ਉਹ 151 ਪਾਰੀਆਂ ਨਾਲ ਸਭ ਤੋਂ ਘੱਟ ਗੇਂਦਾਂ ਵਿੱਚ ਵੀ 25 ਸੈਂਕੜੇ ਬਣਾਉਣ ਵਾਲਾ ਬੱਲੇਬਾਜ਼ ਵੀ ਬਣ ਗਿਆ ਹੈ। ਇਸ ਮਾਮਲੇ ਵਿੱਚ ਉਸ ਨੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਪਿੱਛੇ ਛੱਡ ਦਿੱਤਾ ਹੈ ਜਿਸਨੇ 162 ਪਾਰੀਆਂ ਵਿੱਚ ਇਹ ਪ੍ਰਾਪਤੀ ਹਾਸਲ ਕੀਤੀ ਹੈ।
 ਇਸ ਓਵਰ ਵਿੱਚ ਹੀ ਡੇਵਿਡ ਮਿੱਲਰ (18) ਨੇ ਥਰਡਮੈਨ ਵਿੱਚ ਪ੍ਰਸੰਨਾ ਨੂੰ ਕੈਚ ਦੇ ਦਿੱਤਾ। ਅਮਲਾ ਵੀ ਅਗਲੇ ਓਵਰ ਵਿੱਚ ਦੋ ਦੌੜਾਂ ਬਣਾਉਣ ਦੇ ਚੱਕਰ ਵਿੱਚ ਆਊਟ ਹੋ ਗਿਆ। ਇਸ ਨਾਲ ਟੀਮ ਦਾ ਸਕੋਰ ਪੰਜ ਵਿਕਟਾਂ ਉੱਤੇ 232 ਦੌੜਾਂ ਕਿ੍ਸ ਮੌਰਿਸ 20 ਦੌੜਾਂ ਅਤੇ ਜੇਪੀ ਡੁਮਿਨੀ ਨੇ ਆਖਰੀ ਓਵਰਾਂ ਵਿੱਚ ਚੰਗੇ ਸ਼ਾਟ ਖੇਡ ਕੇ ਟੀਮ ਦਾ ਸਕੋਰ 300 ਦੌੜਾਂ ਕਰ ਦਿੱਤਾ।

Share this article

About author

Super User

Email This email address is being protected from spambots. You need JavaScript enabled to view it.

Leave a comment

Make sure you enter all the required information, indicated by an asterisk (*). HTML code is not allowed.

Top