ਚੈਂਪੀਅਨਜ਼ ਟਰਾਫੀ: ਭਾਰਤ ਦੀ ਪਾਕਿਸਤਾਨ ਨਾਲ ਵਕਾਰੀ ਟੱਕਰ ਅੱਜ
ਬਰਮਿੰਘਮ, 3 ਜੂਨ- ਆਈਸੀਸੀ ਚੈਂਪੀਅਨਜ਼ ਟਰਾਫੀ ਦੇ ਆਪਣੇ ਪਹਿਲੇ ਮੈਚ ਵਿੱਚ ਭਲਕੇ ਭਾਰਤ ਦੀ ਟੱਕਰ ਰਵਾਇਤੀ ਵਿਰੋਧੀ ਪਾਕਿਸਤਾਨ ਨਾਲ ਹੋਵੇਗੀ। ਬੇਹੱਦ ਉਕਸਾਹਟ ਭਰੇ ਇਸ ਮੈਚ ਨੂੰ ਜਿੱਥੇ ਭਾਰਤੀ ਟੀਮ ਜਿੱਤਣ ਲਈ ਹਰ ਹੀਲਾ ਵਰਤੇਗੀ ਉੱਥੇ ਮੀਡੀਆ ਵਿੱਚ ਚੱਲ ਰਹੇ ਵਿਵਾਦਾਂ ਉੱਤੇ ਵਿਸ਼ਰਾਮ ਲਾਉਣ ਲਈ ਯਤਨਸ਼ੀਲ ਵੀ ਰਹੇਗੀ। ਇਸ ਮੈਚ ਵਿੱਚ ਰੋਮਾਂਚ ਅਤੇ ਤਣਾਅ ਦੋਵੇਂ ਦੇਖਣ ਨੂੰ ਮਿਲਣਗੇ। ਮੌਜੂਦਾ ਦੌਰ ਦੇ ਸਭ ਤੋਂ ਤੇਜ਼ ਗੇਂਦਬਾਜਾਂ ਵਿੱਚੋਂ ਇਕ ਮੁਹੰਮਦ ਆਮਿਰ ਅਤੇ ਕ੍ਰਿਸ਼ਮਈ ਬੱਲੇਬਾਜ਼ ਵਿਰਾਟ ਕੋਹਲੀ ਵਿੱਚ ਵੀ ਜੰਗ ਦੇਖਣ ਨੂੰ ਮਿਲੇਗੀ। ਜੇ ਇਸ ਮੁਕਾਬਲੇ ਨੂੰ ਭਾਰਤੀ ਬੱਲੇਬਾਜ਼ਾਂ ਅਤੇ ਪਾਕਿਸਤਾਨੀ ਗੇਂਦਬਾਜ਼ਾਂ ਵਿਚਕਾਰ ਕਿਹਾ ਜਾਵੇ ਤਾਂ ਕੋਈ ਅਤਿਕਥਨੀ ਨਹੀ ਹੋਵੇਗੀ।
 
ਭਾਰਤ ਕੋਲ ਕੋਹਲੀ , ਰੋਹਿਤ ਸ਼ਰਮਾਂ, ਯੁਵਰਾਜ ਸਿੰਘ, ਸ਼ਿਖਰ ਧਵਨ ਅਤੇ ਮਹਿੰਦਰ ਸਿੰਘ ਧੋਨੀ ਵਰਗੇ ਬੱਲੇਬਾਜ਼ ਹਨ ਤਾਂ ਦੂਜੇ ਪਾਸੇ ਪਾਕਿਸਤਾਨੀ ਖੇਮੇ ਵਿੱਚ ਆਮਿਰ ਅਤੇ ਜੁਨੈਦ ਖਾਨ ਵਰਗੇ ਗੇਂਦਬਾਜ਼ ਹਨ ਜੋ ਇੱਥੋਂ ਦੀਆਂ ਅਨੁਕੂਲ ਪਿੱਚਾਂ ਉੱਤੇ ਕਹਿਰ ਵਰਤਾਅ ਸਕਦੇ ਹਨ। ਭਾਰਤ ਲਈ ਚਿੰਤਾ ਦਾ ਵਿਸ਼ਾ ਗੇਂਦਬਾਜ਼ੀ ਹੋਵੇਗੀ ਹਾਲਾਂ ਕਿ ਹਰਫ਼ਨਮੌਲਾ ਹਾਰਦਿਕ ਪਾਂਡਯ ਟੀਮ ਵਿੱਚ ਸੰਤੁਲਿਨ ਬਣਾਉਂਦੇ ਹਨ। ਜਸਪ੍ਰੀਤ ਬੁਮਰਾ ਅਤੇ ਭੁਵਨੇਸ਼ਵਰ ਕੁਮਾਰ ਦਾ ਖੇਡਣਾ ਤੈਅ ਹੈ ਜਦੋਂ ਉਮੇਸ਼ ਕੁਮਾਰ ਸ਼ਾਨਦਾਰ ਫਰਮ ਵਿੱਚ ਹੈ। ਮੁਹੰਮਦ ਸ਼ਮੀ ਦੇ ਕੋਲ ਕਲਾਤਮਿਕਤਾ ਹੈ ਉਹ ਕਿਸੇ ਵੀ ਬੱਲੇਬਾਜ਼ ਨੂੰ ਪ੍ਰੇਸ਼ਾਨ ਕਰ ਸਕਦਾ ਹੈ। ਪਾਕਿਸਤਾਨ ਦੇ ਸਿਖ਼ਰਲੇ ਕ੍ਰਮ ਵਿੱਚ ਸੱਜੇ ਹੱਥ ਦੇ ਬੱਲੇਬਾ਼ਜ ਹਨ, ਇਸ ਕਰਕੇ ਟੀਮ ਵਿੱਚ ਰਵਿੰਦਰ ਜਡੇਜਾ ਦੀ ਥਾਂ ਲੈਣਾ ਆਰ ਅਸ਼ਵਿਨ ਲਈ ਚੁਣੌਤੀ ਹੈ।
13005CD _58295872_CMSਭਾਰਤ ਅਤੇ ਪਾਕਿਸਤਾਨ ਦਾ ਮੁਕਾਬਲਾ ਹਮੇਸ਼ਾਂ ਹੋਰਨਾਂ ਦੇਸ਼ਾਂ ਦੇ ਮੈਚਾਂ ਤੋਂ ਵੱਖਰਾ ਹੁੰਦਾ ਹੈ ਕਿਉਂਕਿ ਇਸ ਦਾ ਸਮਾਜਿਕ ਅਤੇ ਰਾਜਸੀ ਅਸਰ ਵੀ ਰਹਿੰਦਾ ਹੈ। ਪਿਛਲੇ ਲੰਬੇ ਸਮੇਂ ਤੋਂ ਦੋਵਾਂ ਦੇਸ਼ਾਂ ਵਿੱਚ ਤਣਾਅ ਕਾਰਨ ਟੀਮਾਂ ਨਹੀ ਖੇਡ ਸਕੀਆਂ ਅਤੇ ਦੋਵਾਂ ਦੇਸ਼ਾਂ ਦੀਆਂ ਟੀਮਾਂ ਦੇ ਪ੍ਰਸ਼ੰਸਕਾਂ ਨੂੰ  ਹਾਰ ਬਰਦਾਸ਼ਤ ਨਹੀ ਹੈ। ਭਾਰਤੀ ਕਪਤਾਨ ਵਿਰਾਟ ਕੋਹਲੀ ਜਾਣਦੇ ਹਨ ਕਿ ਪਾਕਿਸਤਾਨ ਨੂੰ ਕਿਵੇਂ ਹਰਾਇਆ ਜਾ ਸਕਦਾ ਹੈ ਪਰ ਕਪਤਾਨ ਕੋਹਲੀ ਲਈ ਇਹ ਉਸਦੀ ਪਰਪੱਕਤਾ ਦੀ ਪ੍ਰੀਖਿਆ ਹੋਵੇਗੀ।
 ਦੂਜੇ ਪਾਸੇ ਪਾਕਿਸਤਾਨ ਦੀ ਟੀਮ ਦੀਆਂ ਮੁਸ਼ਕਿਲਾਂ ਵੀ ਘੱਟ ਨਹੀ ਹੋ ਰਹੀਆਂ। ਉਮਰ ਅਕਮਲ ਨੂੰ ਖਰਾਬ ਫਿਟਨੈੱਸ ਕਾਰਨ ਪਾਕਿਸਤਾਨ ਭੇਜ ਦਿੱਤਾ ਹੈ।  ਚੈਂਪੀਅਨਜ਼ ਟਰਾਫੀ ਵਿੱਚ ਭਾਰਤ ਦੇ ਖਿਲਾਫ਼ ਪਾਕਿਸਤਾਨ ਦਾ ਰਿਕਾਰਡ 2-1 ਦਾ ਹੈ ਪਰ ਕਾਗਜ਼ਾਂ ਵਿੱਚ ਟੀਮ ਇੰਡੀਆ ਹਰ ਵਿਭਾਗ ਵਿੱਚ ਉਸ ਉੱਤੇ ਭਾਰੂ ਲੱਗ ਰਹੀ ਹੈ। ਬਿਮਾਰ ਹੋਣ ਕਾਰਨ ਯੁਵਰਾਜ ਸਿੰਘ ਦਾ ਖੇਡਣਾ ਅਜੇ ਤੈਅ ਨਹੀ ਹੈ। ਜੇ ਉਹ ਬਾਹਰ ਰਹਿੰਦਾ ਹੈ ਤਾਂ ਦਿਨੇਸ਼ ਕਾਰਤਿਕ ਨੂੰ ਮੌਕਾ ਮਿਲ ਸਕਦਾ ਹੈ। ਕੇਦਾਰ ਯਾਧਵ ਲਈ ਵੀ ਇਹ ਉਪ ਮਹਾਂਦੀਪ ਤੋਂ ਬਾਹਰ ਇਹ ਸਖ਼ਤ ਚੁਣੌਤੀ ਹੋਵੇਗੀ। ਗੇਂਦਬਾਜ਼ੀ ਵਿੱਚ ਪਾਕਿਸਤਾਨ ਦਾ ਪੱਲੜਾ ਭਾਰੀ ਹੋ ਸਕਦਾ ਹੈ। ਉਸ ਦੇ ਕੋਲ ਆਮਿਰ, ਵਹਾਬ ਰਿਆਜ਼ ਅਤੇ ਜੁਨੈਦ ਦੀ ਤਿੱਕੜੀ ਹੈ ਪਰ ਭੁਵਨੇਸ਼ਵਰ, ਬੁਮਰਾ, ਸ਼ਮੀ ਅਤੇ ਉਮੇਸ਼ ਵੀ ਘੱਟ ਨਹੀ ਹਨ।
Share this article

About author

Super User

Email This email address is being protected from spambots. You need JavaScript enabled to view it.

12 comments

Leave a comment

Make sure you enter all the required information, indicated by an asterisk (*). HTML code is not allowed.

Top